ਪੰਜਾਬ ਦੇ ਨੌਜਵਾਨ ਨਾਲ ਕੈਨੇਡਾ ਵਿਚ ਵਾਪਰਿਆ ਦੁਖਦ ਹਾਦਸਾ, ਦੋਸਤ ਸਮੇਤ ਤਿਆਗੇ ਪ੍ਰਾਣ, ਪਰਿਵਾਰਕ ਮੈਂਬਰ ਸਦਮੇ ਵਿਚ

Harjeet Singh
2 Min Read

ਕੈਨੇਡਾ ਤੋਂ ਇਕ ਦੁਖਦਾਈ ਸਮਾਚਾਰ ਸਾਹਮਣੇ ਆਇਆ ਹੈ। ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਪਿੰਡ ਸਾਗਰਾ ਦੇ ਰਹਿਣ ਵਾਲੇ ਗੁਰਪਿੰਦਰ ਸਿੰਘ ਉਮਰ 24 ਸਾਲ ਦੀ ਮੌ-ਤ ਹੋ ਗਈ ਹੈ। ਮ੍ਰਿਤਕ ਨੌਜਵਾਨ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਆਪਣੇ ਜਨਮ ਦਿਨ ਵਾਲੇ ਦਿਨ ਉਹ ਆਪਣੇ ਦੋਸਤ ਸਮੇਤ ਟਰਾਲੇ ਵਿੱਚ ਹੀ ਸੜਕ ਹਾਦਸੇ ਦੌਰਾਨ ਜ਼ਿੰ-ਦਾ ਸ-ੜ ਗਿਆ। ਉਸ ਦਾ ਦੋਸਤ ਕੇਰਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮੌ-ਤ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰ ਗਹਿਰੇ ਸਦਮੇ ਵਿਚ ਹਨ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਤੜਾਂ ਅਧੀਨ ਪੈਂਦੇ ਪਿੰਡ ਸਾਗਰਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਪਿੰਦਰ ਸਿੰਘ ਸਾਲ 2017 ਵਿੱਚ ਕੈਨੇਡਾ ਪੜ੍ਹਨ ਲਈ ਗਿਆ ਸੀ। ਉਥੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਕਰੀਬ ਚਾਰ ਸਾਲਾਂ ਤੋਂ ਟਰਾਲਾ ਚਲਾ ਰਿਹਾ ਸੀ। ਬੀਤੇ ਦਿਨ ਉਹ ਓਨਟਾਰੀਓ ਤੋਂ ਟਰਾਲੇ ਵਿਚੋਂ ਲੋਡ ਉਤਾਰ ਕੇ ਮਿਸੀਸਾਗਾ ਵਿਚ ਦੋਸਤਾਂ ਨਾਲ ਆਪਣਾ ਜਨਮਦਿਨ ਮਨਾਉਣ ਤੋਂ ਬਾਅਦ ਘਰ ਪਰਤ ਰਿਹਾ ਸੀ ਤਾਂ ਦੇਰ ਰਾਤ ਮਿਸੀਸਾਗਾ ਤੋਂ ਕਰੀਬ 700 ਕਿਲੋਮੀਟਰ ਅੱਗੇ ਦੇਰ ਰਾਤ ਨੂੰ ਸਾਹਮਣੇ ਤੋਂ ਆ ਰਹੇ ਟਰਾਲੇ ਨੇ ਉਸ ਦੇ ਟਰਾਲੇ ਨੂੰ ਟੱਕਰ ਮਾਰ ਦਿੱਤੀ।

ਤੇਲ ਦੀ ਟੈਂਕੀ ਨਾਲ ਸਿੱਧੀ ਟੱਕਰ ਹੋਣ ਕਾਰਨ ਜ਼ਬਰ-ਦਸਤ ਧ-ਮਾ-ਕਾ ਹੋਇਆ ਅਤੇ ਟਰਾਲੇ ਨੂੰ ਅੱ-ਗ ਲੱਗ ਗਈ। ਇਸ ਹਾਦਸੇ ਵਿੱਚ ਗੁਰਪਿੰਦਰ ਸਿੰਘ ਅਤੇ ਉਸ ਦੇ ਸਹਾਇਕ ਲੜਕੇ ਵਾਸੀ ਕੇਰਲਾ ਦੀ ਵੀ ਸ-ੜ ਕੇ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਾਫੀ ਦੇਰ ਬਾਅਦ ਅੱ-ਗ ਉਤੇ ਕਾਬੂ ਪਾਇਆ ਜਾ ਸਕਿਆ ਹੈ।

Share This Article
Leave a comment