ਮੂਸੇਵਾਲਾ ਕ.ਤਲ ਮਾਮਲੇ ‘ਚ ਕੋਰਟ ਵੱਲੋਂ ਸਖ਼ਤ ਹੁਕਮ ਜਾਰੀ ! ਦੇਖੋ ਕਿਸਨੂੰ ਪਾਈ ਝਾੜ ?

news@admin
3 Min Read

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਦੋਸ਼ੀਆਂ ਦੀ ਅੱਜ ਯਾਨੀ ਨੂੰ ਮਾਨਸਾ ਕੋਰਟ ਦੇ ਵਿੱਚ ਪੇਸ਼ੀ ਸੀ ਪਰ ਕਿਸੇ ਦੋਸ਼ੀ ਨੂੰ ਜੇਲ੍ਹ ਅਥਾਰਟੀ ਵੱਲੋਂ ਨਾ ਤਾਂ ਵੀਡੀਓ ਕਾਨਫਰੰਸ ਅਤੇ ਨਾ ਹੀ ਫਿਜੀਕਲ ਤੌਰ ‘ਤੇ ਪੇਸ਼ ਕੀਤਾ ਗਿਆ। ਇਸ ਦੇ ਤਹਿਤ ਮਾਨਸਾ ਦੀ ਮਾਨਯੋਗ ਅਦਾਲਤ ਵੱਲੋਂ ਵੱਖੋ-ਵੱਖਰੀਆਂ ਜੇਲ੍ਹਾਂ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਅਗਲੀ ਪੇਸ਼ੀ ‘ਤੇ ਦੋਸ਼ੀਆਂ ਨੂੰ ਪੇਸ਼ ਕੀਤਾ ਜਾਵੇ।

ਪੰਜਾਬ ਪੁਲਿਸ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਿੱਧੂ ਕਤਲ ਮਾਮਲੇ ਦੀ ਫੋਰੈਂਸਿਕ ਜਾਂਚ ਵਿੱਚ ਵੱਡਾ ਖੁਲਾਸਾ ਹੋਇਆ ਹੈ। ਕਤਲ ਵਿੱਚ ਉਹੀ ਹਥਿਆਰ ਵਰਤੇ ਗਏ ਸਨ, ਜੋ ਸ਼ਾਰਪਸ਼ੂਟਰ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਕੋਲੋਂ ਬਰਾਮਦ ਹੋਏ ਸਨ। ਪੰਜਾਬ ਪੁਲਿਸ ਨੇ ਇਨ੍ਹਾਂ ਦੋਵਾਂ ਦਾ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਨੇੜੇ ਐਨਕਾਊਂਟਰ ਕੀਤਾ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਉਨ੍ਹਾਂ ਕੋਲੋਂ ਬਰਾਮਦ ਕੀਤੇ ਗਏ AK-47 ਅਤੇ 9MM ਪਿਸਤੌਲ ਹੀ ਕਤਲ ਵਿੱਚ ਵਰਤੇ ਗਏ ਸਨ । ਪੁਲਿਸ ਵੱਲੋਂ ਇਨ੍ਹਾਂ ਹਥਿਆਰਾਂ ਅਤੇ ਮੂਸੇਵਾਲਾ ਦੇ ਕਤਲ ਵਾਲੀ ਜਗ੍ਹਾ ਦੇ ਖੋਲ ਦੀ ਫੋਰੈਂਸਿਕ ਜਾਂਚ ਕਰਵਾਈ ਗਈ

ਜ਼ਿਕਰਯੋਗ ਹੈ ਕਿ ਮੂਸੇਵਾਲਾ ਦੇ ਕਤਲ ਲਈ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਸਾਰਿਆਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ । ਜਿਨ੍ਹਾਂ ਹਥਿਆਰਾਂ ਨਾਲ ਮੂਸੇਵਾਲਾ ਨੂੰ ਮਾਰਿਆ ਗਿਆ ਸੀ, ਉਹ ਫ਼ੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਤੋਂ ਵਾਪਸ ਲੈ ਲਏ ਗਏ ਸਨ । ਜਿਨ੍ਹਾਂ ਨੂੰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਲੈ ਗਏ । ਮੰਨੂੰ ਨੇ AK 47 ਤੋਂ ਫਾਇਰਿੰਗ ਕੀਤੀ ਸੀ । ਕਸ਼ਿਸ਼, ਫੌਜੀ ਅਤੇ ਸੇਰਸਾ ਨੂੰ ਬੈਕਅੱਪ ਵਿੱਚ ਵੱਖਰੇ ਹਥਿਆਰ ਦਿੱਤੇ ਗਏ ਸਨ । ਜਿਸ ਨੂੰ ਉਨ੍ਹਾਂ ਨੇ ਹਿਸਾਰ ਦੇ ਪਿੰਡ ਵਿੱਚ ਛੁਪਾ ਕੇ ਰੱਖਿਆ ਹੋਇਆ ਸੀ। ਉਨ੍ਹਾਂ ਨੂੰ ਦਿੱਲੀ ਪੁਲਿਸ ਪਹਿਲਾਂ ਹੀ ਬਰਾਮਦ ਕਰ ਚੁੱਕੀ ਹੈ।

ਇਹ ਵੀ ਪੜ੍ਹੋ: ਪੈਰਾ ਟੇਬਲ ਟੈਨਿਸ ‘ਚ ਭਾਵਿਨਾ ਪਟੇਲ ਨੇ ਜਿੱਤਿਆ ਸੋਨ ਤਗਮਾ, ਭਾਰਤ ਦੀ ਝੋਲੀ ‘ਚ ਆਇਆ 13ਵਾਂ ਗੋਲਡਦੱਸ ਦੇਈਏ ਕਿ ਮੂਸੇਵਾਲਾ ਕਤਲ ਕਾਂਡ ਵਿੱਚ 6 ਸ਼ਾਰਪ ਸ਼ੂਟਰ ਸ਼ਾਮਿਲ ਸਨ । ਇਨ੍ਹਾਂ ਵਿੱਚ ਪ੍ਰਿਆਵਰਤ ਫੌਜੀ, ਕਸ਼ਿਸ਼ ਅਤੇ ਅੰਕਿਤ ਸੇਰਸਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ । ਹਾਲਾਂਕਿ ਇੱਕ ਸ਼ੂਟਰ ਦੀਪਕ ਮੁੰਡੀ ਹਾਲੇ ਵੀ ਫਰਾਰ ਹੈ। ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਨੂੰ ਅੰਮ੍ਰਿਤਸਰ ਦੇ ਅਟਾਰੀ ਨੇੜੇ ਪਿੰਡ ਭਕਨਾ ਚੀਚਾ ਵਿਖੇ ਪੁਲਿਸ ਨੇ ਘੇਰ ਕੇ ਇੱਕ ਐਨਕਾਊਂਟਰ ਵਿੱਚ ਢੇਰ ਕਰ ਦਿੱਤਾ ਸੀ।

Share This Article
Leave a comment