ਰਾਹੁਲ ਗਾਂਧੀ ਨੇ ਆਪਣੀ ਦਾਦੀ ਬਾਰੇ ਆਖੀ ਵੱਡੀ ਗੱਲ

Harjeet Singh
2 Min Read

ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਆਗੂ ਰਾਹੁਲ ਗਾਂਧੀ ਪਿਛਲੇ ਦਿਨ ਤੋਂ ਗੁਰੂ ਨਗਰੀ ਵਿੱਚ ਹਨ ਅਤੇ ਉਨ੍ਹਾਂ ਵੱਲੋਂ 2 ਦਿਨਾਂ ‘ਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਉਪਰੰਤ ਵੱਖ-ਵੱਖ ਥਾਵਾਂ ‘ਤੇ ਸੇਵਾ ਕੀਤੀ ਜਾ ਰਹੀ ਹੈ। ਰਾਹੁਲ ਗਾਂਧੀ ਵੱਲੋਂ ਬੀਤੇ ਕੱਲ੍ਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਝੂਠੇ ਬਰਤਨਾਂ ਦੀ ਸੇਵਾ ਕੀਤੀ ਗਈ ਅਤੇ ਉਨ੍ਹਾਂ ਜਲ ਦੀ ਸੇਵਾ ਕਰਨ ਤੋਂ ਬਾਅਦ ਪਾਲਕੀ ਸਾਹਿਬ ਨੂੰ ਮੋਢਾ ਵੀ ਦਿੱਤਾ। ਅੱਜ ਮੰਗਲਵਾਰ ਵੀ ਰਾਹੁਲ ਗਾਂਧੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਉਨ੍ਹਾਂ ਕਾਫੀ ਲੰਬਾ ਸਮਾਂ ਲੰਗਰ ਹਾਲ ਵਿਖੇ ਸਬਜ਼ੀਆਂ ਕੱਟਣ, ਭਾਂਡੇ ਤੋਂ ਇਲਾਵਾ ਸੰਗਤ ਵਿੱਚ ਲੰਗਰ ਵਰਤਾਉਣ ਅਤੇ ਜੋੜਿਆਂ ਦੀ ਸੇਵਾ ਵੀ ਕੀਤੀ।

ਰਾਹੁਲ ਗਾਂਧੀ ਲਗਾਤਾਰ ਸੁਰਖੀਆਂ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਵੱਲੋਂ ਜਿੱਥੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਜਾ ਕੇ ਉੱਥੋਂ ਦੇ ਕਾਰੋਬਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਉੱਥੇ ਹੀ ਉਨ੍ਹਾਂ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ‘ਚ ਪਹੁੰਚ ਕੇ ਸਿਰਫ ਧਾਰਮਿਕ ਕਾਰਜ ਹੀ ਕੀਤੇ ਜਾ ਰਹੇ ਹਨ। ਅੱਜ ਉਨ੍ਹਾਂ ਨਾਲ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਤੋਂ ਇਲਾਵਾ ਭਗਵੰਤ ਪਾਲ ਸਿੰਘ ਸੱਚਰ, ਕੰਵਰਪ੍ਰੀਤ ਪਾਲ ਸਿੰਘ ਲੱਕੀ, ਹਰਜਿੰਦਰ ਸਿੰਘ ਸਾਂਘਣਾ ਆਦਿ ਹਾਜ਼ਰ ਸਨ।

ਕਾਂਗਰਸ ਆਗੂ ਰਾਹੁਲ ਗਾਂਧੀ ਪਿਛਲੇ ਦੋ ਦਿਨਾਂ ਤੋਂ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਉੱਤੇ ਹਨ। ਬਿਨਾਂ ਲਾਮ-ਲਸ਼ਕਰ ਤੋਂ ਆਮ ਸ਼ਰਧਾਲੂ ਆਏ ਰਾਹੁਲ ਗਾਂਧੀ ਨੇ ਇਸ ਸਮੇਂ ਦੌਰਾਨ ਜਲ ਸੇਵਾ, ਜੋੜਿਆਂ ਦੀ ਸੇਵਾ, ਲੰਗਰ ਸੇਵਾ ਦੇ ਨਾਲ-ਨਾਲ ਪਾਲਕੀ ਸਾਹਿਬ ਦੀ ਸੇਵਾ ਵਿੱਚ ਵੀ ਭਾਗ ਲਿਆ।ਉਹ ਪਹਿਲੀ ਵਾਰ ਦਰਬਾਰ ਸਾਹਿਬ ਨਹੀਂ ਆਏ ਹਨ ਪਰ ਇਸ ਵਾਰ ਜਿਵੇਂ ਉਹ ਦੋ ਦਿਨਾਂ ਤੋਂ ਸਿੱਖ ਧਰਮ ਦੇ ਇਸ ਰੂਹਾਨੀ ਅਸਥਾਨ ਉੱਤੇ ਸੇਵਾ ਕਰ ਰਹੇ ਹਨ, ਉਸ ਨੇ ਸਿਆਸੀ ਤੇ ਮੀਡੀਆ ਹਲਕਿਆ ਦਾ ਧਿਆਨ ਖਿੱਚਿਆ ਹੈ।

ਭਾਵੇਂ ਕਿ ਕਾਂਗਰਸ ਪਾਰਟੀ ਵੱਲੋਂ ਇਸ ਫੇਰੀ ਨੂੰ ਉਨ੍ਹਾਂ ਦੀ ‘ਨਿੱਜੀ ਅਤੇ ਰੂਹਾਨੀ (ਸਪਿਰੀਚੂਅਲ)’ ਫੇਰੀ ਹੀ ਕਿਹਾ ਜਾ ਰਿਹਾ ਹੈ। ਪਰ ਕਿਉਂਕਿ ਗਾਂਧੀ ਪਰਿਵਾਰ ਦੀ ਸੱਤਾ ਦੌਰਾਨ ਜੂਨ 1984 ਵਿੱਚ ਦਰਬਾਰ ਸਾਹਿਬ ਉੱਤੇ ਫੌਜੀ ਕਾਰਵਾਈ ਹੋਣ ਅਤੇ ਇਸੇ ਸਾਲ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ ਵਿੱਚ ਕਈ ਸ਼ਹਿਰਾਂ ਵਿੱਚ ਸਿੱਖ ਕਤਲੇਆਮ ਹੋਇਆ ਸੀ।

Share This Article
Leave a comment