ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਸਿੱਖ ਪੰਥ ਦੇ ਲਾਸਾਨੀ ਅਤੇ ਸ਼੍ਰੋਮਣੀ ਸ਼ਹੀਦ ਹੋਏ ਹਨ ਜਿਨ੍ਹਾਂ ਨੇ ਗੁਰੂ ਚਰਨਾਂ ਦੇ ਪ੍ਰੇਮ ਵਿੱਚ ਭਿੱਜ ਕੇ ਆਪਣਾ ਤਨ ,ਮਨ ,ਧਨ ਨਿਸ਼ਾਵਰ ਕਰਦਿਆਂ “ਅਮਰ ਸ਼ਹੀਦ “ਦਾ ਖਿਤਾਬ ਪ੍ਰਾਪਤ ਕੀਤਾ | ਬਾਬਾ ਮੋਤੀ ਰਾਮ ਮਹਿਰਾ ਜੀ ਦਾ ਜਨਮ 9 ਫਰਵਰੀ ,1677 ਨੂੰ ਪਿਤਾ ਹਰਾ ਰਾਮ ਜੀ ਦੇ ਘਰ ਮਾਤਾ ਲੱਧੋ ਜੀ ਦੀ ਕੁੱਖ ਤੋਂ ਹੋਇਆ | ਆਪ ਜੀ ਦੇ ਪਿਤਾ ਜੀ ਖਾਣਾ ਬਣਾਉਣ ਦਾ ਕੰਮ ਕਰਦੇ ਸਨ | ਪਿਤਾ ਪੁਰਖੀ ਕਾਰੋਬਾਰ ਹੋਣ ਕਾਰਨ ਆਪ ਜੀ ਨੇ ਵੀ ਇਸੀ ਕਾਰੋਬਾਰ ਵਿੱਚ ਮੁਹਾਰਤ ਹਾਸਲ ਕੀਤੀ ਅਤੇ 17 ਸਾਲ ਦੀ ਆਯੂ ਵਿੱਚ ਆਪ ਜੀ ਨੂੰ ਸੂਬਾ ਸਰਹਿੰਦ ਦੇ ਕੈਦਖਾਨੇ ਵਿੱਚ ਰਸੋਸੀਏ ਦੀ ਨੌਕਰੀ ਮਿਲੀ | ਬਾਬਾ ਮੋਤੀ ਰਾਮ ਮਹਿਰਾ ਜੀ ਸਰਹਿੰਦ ਦੀ ਜੇਲ੍ਹ ਵਿਚ ਨਜ਼ਰਬੰਦ ਹਿੰਦੂ ਕੈਦੀਆਂ ਦੇ ਲੰਗਰ ਦੇ ਇੰਚਾਰਜ ਸਨ | ਪਰੀ ਨਿਸਾ ਇੱਕ ਮੋਤੀ ਰਾਮ | ਪੈਂਚ ਕੈਦੀਆਂ ਰੋਟੀ ਰਾਮ ( ਸ਼੍ਰੀ ਗੁਰਪੁਰ ਪ੍ਰਕਾਸ਼ ) ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋ ਥਾਪੇ ਪੰਜ ਪਿਆਰਿਆਂ ਵਿੱਚੋ ਭਾਈ ਹਿੰਮਤ ਸਿੰਘ ਰਿਸ਼ਤੇ ਵਿੱਚ ਬਾਬਾ ਮੋਤੀ ਰਾਮ
ਮਹਿਰਾ ਜੀ ਦੇ ਚਾਚਾ ਜੀ ਲੱਗਦੇ ਸਨ | ਮੋਤੀ ਰਾਮ ਸੰਗਿਤਪੁਰ ਵਾਸੀ | ਰਾਮ ਨਾਮ ਜਪ ਪੁੰਨ ਕਮਾਸੀ | ਹਿੰਮਤ ਸਿੰਘ ਤਿਤ ਚਾਚੂ ਜਾਨਹੁ | ਪਾਂਚ ਪਯਾਰਣ ਮਾਹਿ ਪ੍ਰਧਾਨਹੁ | ਧੰਨ ਧੰਨ ਮਾਤਾ ਗੁਜਰ ਕੌਰ ਜੀ ਅਤੇ ਛੋਟ ਸਾਹਿਬਜਾਦਿਆ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੂੰ ਜਦੋਂ ਮੋਰਿੰਡਾ ਦੇ ਕੋਤਵਾਲ ਨੇ ਗੰਗੂ ਬ੍ਰਾਹਮਣ ਦੀ ਸ਼ਿਕਾਇਤ ਤੇ ਗ੍ਰਿਫਤਾਰ ਕਰਕੇ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਅੱਗੇ ਪੇਸ਼ ਕੀਤੇ ਤਾਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ |ਸਰਹਿੰਦ ਦੇ ਨਵਾਬ ਨੇ ਐਲਾਨ ਕਰ ਦਿੱਤਾ ਕਿ ਜਿਹੜਾ ਵੀ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਮਦਦ ਕਰੇਗਾ , ਉਸ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜ ਦਿੱਤਾ ਜਾਵੇਗਾ ਪਰ ਇਸ ਦੇ ਬਾਵਜੂਦ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਜਦੋ ਪਤਾ ਲੱਗਿਆ ਕਿ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਹੋਇਆ ਹੈ ਤਾਂ ਉਹ ਬੜੇ ਪਿਆਰ ਨਾਲ ਪਰਸ਼ਾਦਾ ਤਿਆਰ ਕਰਕੇ ਠੰਡੇ ਬੁਰਜ ਪਹੁੰਚੇ ਪਰ ਮਾਤਾ ਜੀ ਨੇ ਬਾਬਾ ਮੋਤੀ ਰਾਮ ਮਹਿਰਾ ਜੀ
ਨੂੰ ਕਿਹਾ ਕਿ ਆਪ ਜੀ ਦੀ ਸੇਵਾ ਪ੍ਰਵਾਨ ਹੈ ਪਰ ਅਸੀਂ ਮੁਗ਼ਲਾਂ ਦੀ ਰਸੋਈ ਦਾ ਬਣਿਆ ਖਾਣਾ ਨਹੀਂ ਛੱਕਣਾ | ਇਹ ਸੁਣ ਕੇ ਬਾਬਾ ਮੋਤੀ ਰਾਮ ਮਹਿਰਾ ਜੀ ਬਹੁਤ ਚਿੰਤਤ ਹੋਏ ਤੇ ਉਦਾਸੀ ਦੇ ਆਲਮ ਵਿੱਚ ਆਪਣੇ ਘਰ ਪੁਹੁੰਚੇ | ਬਾਬਾ ਜੀ ਦੇ ਮਾਤਾ ਜੀ ਅਤੇ ਧਰਮ ਸੁਪਤਨੀ ਨੇ ਬਾਬਾ ਜੀ ਨੂੰ ਚਿੰਤਾ ਦਾ ਕਾਰਨ ਪੁੱਛਿਆ ਤਾ ਉੰਨਾਂ ਨੇ ਦੱਸਿਆਂ ਕਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਤਿਕਾਰਯੋਗ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆ ਨੂੰ ਸਰਹਿੰਦ ਦੇ ਨਵਾਬ ਨੇ ਠੰਡੇ ਬੁਰਜ ਵਿੱਚ ਰੱਖਿਆ ਹੋਇਆ ਹੈ , ਮਲੇਛਾਂ ਦੀ ਰਸੋਈ ਦਾ ਖਾਣਾ ਖਾਣ ਤੋਂ ਉੱਨਾ ਨੇ ਇਨਕਾਰ ਕਰ ਦਿੱਤਾ ਹੈ ਤੇ ਕਈ ਦਿਨਾਂ ਤੋਂ ਉਹ ਭੁੱਖੇ ਪਿਆਸੇ ਹਨ | ਜੰਗਲ ਬੇਲਿਆਂ ਵਿੱਚ ਸਫਰ ਕਰਨ ਕਰਕੇ ਕੰਡਿਆਲੀਆਂ ਝਾੜੀਆਂ ਨਾਲ ਉੱਨਾ ਦੇ ਬਸਤਰ ਲੀਰੋ ਲੀਰ ਹੋ ਗਏ ਹਨ ਅਤੇ ਸਰੀਰ ਤੇ ਝਰੀਟਾਂ ਅਤੇ ਜਖ਼ਮ ਵੀ ਹੋ ਚੁੱਕੇ ਹਨ | ਲੰਬਾ ਸਫਰ ਹੋਣ ਕਰਕੇ ਸਾਹਿਬਜ਼ਾਦਿਆਂ ਦੇ ਪੈਰ ਵਿੱਚ ਛਾਲੇ ਪੈ ਗਏ ਜਨ ਅਤੇ ਪੈਰ ਵੀ ਸੁੱਜ ਗਏ ਹਨ ਤੇ ਹੁਣ ਠੰਡੇ ਬੁਰਜ ਵਿੱਚ ਤੇਜ਼ ਹਵਾ ਚੱਲਣ
ਕਰਕੇ ਕੜਾਕੇ ਦੀ ਠੰਡ ਨਾਲ ਸਾਹਿਬਜ਼ਾਦਿਆਂ ਦੇ ਜ਼ਖਮ ਆਕੜ ਗਏ ਹਨ ਤੇ ਬਹੁਤ ਤਕਲੀਫ ਦੇ ਰਹੇ ਹਨ ਪਰ ਇਸ ਦੇ ਬਾਵਜੂਦ ਮਾਤਾ ਜੀ ਅਤੇ ਸਾਹਿਬਜਾਦੇ ਚੜ੍ਹਦੀਕਲਾਂ ਵਿੱਚ ਹਨ | ਇਹ ਦਰਦ ਭਰੀ ਦਾਸਤਾਨ ਸੁਣ ਕੇ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਮਾਤਾ ਜੀ ਅਤੇ ਧਰਮ ਸੁਪਤਨੀ ਜੀ ਨੇ ਕਿਹਾ ਕਿ ਇਸ ਸਮੇਂ ਸਾਨੂੰ ਗੁਰੂ ਸਾਹਿਬ ਜੀ ਦੇਪਰਿਵਾਰ ਦੀ ਸੇਵਾ ਵਿੱਚ ਹਾਜ਼ਰ ਹੋਣਾ ਚਾਹੀਦਾ ਹੈ | ਆਪਣੇ ਘਰ ਸਲਾਹ ਕਰਕੇ ਬਾਬਾ ਮੋਤੀ ਰਾਮ ਮਹਿਰਾ ਜੀ ਬੜੀ ਸੁਚਮੱਤਾ ਨਾਲ ਗਰਮ ਦੁੱਧ ਦਾ ਗੜਵਾ ਲੈ ਕੇ ਠੰਡੇ ਬੁਰਜ ਵੱਲ ਚੱਲ ਪਏ | ਚੱਲਣ ਤੋਂ ਪਹਿਲਾਂ ਬਾਬਾ ਜੀ ਦੇ ਧਰਮ ਸੁਪਤਨੀ ਨੇ ਆਪਣੇ ਗਹਿਣੇ ਦੇ ਕੇ ਅੱਗੇ ਲੰਘ ਜਾਣਾ ਪਰ ਇਹ ਸੇਵਾ ਜ਼ਰੂਰ ਨਿਭਾਉਣੀ | ਧੰਨ ਹਨ ਬਾਬਾ ਜੀ ਦੇ ਮਾਤਾ ਜੀ ਅਤੇ ਧਰਮ ਸੁਪਤਨੀ ਜਿਨ੍ਹਾਂ ਨੇ ਨਿਭਾਉਣ ਲਈ ਬਾਬਾ ਜੀ ਲਈ ਤਨ , ਮਨ ਅਤੇ ਧਨ ਨਾਲ ਸਾਥ ਦਿੱਤਾ | ਬਾਬਾ ਮੋਤੀ ਰਾਮ ਮਹਿਰਾ ਜੀ ਜਦੋਂ ਦੁੱਧ ਦਾ ਗੜਵਾ ਲੈ ਕੇ ਠੰਡਾ ਬੁਰਜ ਕੋਲ ਪੁਹੰਚੇ ਤਾਂ ਪਹਿਰੇਦਾਰ ਨੇ ਰੋਕ ਲਿਆ ਤੇ ਬਾਬਾ ਜੀ ਨੇ ਗਹਿਣੇ ਰਿਸ਼ਵਤ ਦੇ
ਰੂਪ ਵਿੱਚ ਪਹਿਰੇਦਾਰ ਨੂੰ ਦੇ ਦਿੱਤਾ | ਪਹਿਰੇਦਾਰ ਬਾਬਾ ਜੀ ਨੂੰ ਪੁੱਛਣ ਲੱਗਾ ਕਿ ਕੀ ਤੁਹਾਨੂੰ ਨਵਾਬ ਦਾ ਡਰ ਨਹੀਂ ਲੱਗਦਾ ਕਿਉਂਕਿ ਉਸ ਨੇ ਐਲਾਨ ਕੀਤਾ ਹੋਇਆ ਹੈ ਕਿ ਜਿਹੜਾ ਵੀ ਗੁਰੂ ਸਾਹਿਬ ਜੀ ਦੇ ਪਰਿਵਾਰ ਦੀ ਮਦਦ ਕਰੇਗਾ , ਉਸ ਨੇ ਕੋਹਲੂ ਵਿੱਚ ਪੀੜ ਦਿੱਤਾ ਜਵੇਗਾ |ਬਾਬਾ ਜੀ ਬੜੀ ਨਿਮਰਤਾ ਨੇ ਪ੍ਰੇਮ ਵਿੱਚ ਭਿੱਜ ਕੇ ਕਹਿਣ ਲੱਗੇ , ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਲਈ ਜੇ ਆਪਣਾ ਆਪ ਨਿਛਾਵਰ ਵੀ ਕਰਨਾ ਪੈ ਜਾਵੇ ਤੇ ਕੋਈ ਵੱਡੀ ਗੱਲ ਨਹੀਂ |ਪਹਿਰੇਦਾਰ ਨੇ ਅੱਗੇ ਜਾਣ ਦੀ ਇਜ਼ਾਜਤ ਦੇ ਦਿੱਤੀ |ਕੜਾਕੇ ਦੀ ਠੰਡ ਵਿੱਚ ਠੰਡੇ ਬੁਰਜ ਵਿੱਚ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗਰਮ ਗਰਮ ਦੁੱਧ ਪਿਲਾਇਆ ਤੇ ਮਾਤਾ ਗੁਜਰ ਕੌਰ ਜੀ ਕੇ ਅਨੇਕਾਂ ਆਸੀਸ਼ਾ ਦਿੱਤੀਆਂ | ਕਵੀ ਸੰਤਰੇਣ ਭਾਈ ਪ੍ਰੇਮ ਸਿੰਘ ਜੀ ਲਿਖਦੇ ਜਨ :