ਉਂਗਲਾ ਨਾਲ ਪੱਟ ‘ਤੀ ਕਰੋੜਾਂ ਦੀ ਬਣੀ ਸੜਕ,ਅਫਸਰ ਕਹਿੰਦਾ,ਹਾਲੇ ਤਾਜ਼ੀ ਤਾਜ਼ੀ ਏ 10 ਦਿਨ ਲੱਗੂ ਟਾਇਮ

news@admin
2 Min Read

ਪੰਜਾਬ ਸਰਕਾਰ ਵੱਲੋਂ ਪਵਿੱਤਰ ਸ਼ਹਿਰ ਤਰਨ ਤਾਰਨ ਦੇ ਵਿਕਾਸ ਲਈ ਜਾਰੀ ਕੀਤੀਆਂ ਕਰੋੜਾਂ ਰੁਪਏ ਦੀਆਂ ਗਰਾਂਟਾਂ ਨਾਲ ਸ਼ਹਿਰ ਦੇ ਕੀਤੇ ਵਿਕਾਸ ਦੇ ਕੰਮਾਂ ਤਹਿਤ ਇਕ ਸੜਕ ਬਣਨ ਦੇ 1 0 ਦਿਨਾਂ ਦੇ ਅੰਦਰ ਹੀ ਥਾਂ-ਥਾਂ ਤੋਂ ਟੁੱਟ ਗਈ| ਕਸੂਰ ਨਾਲਾ ਦੇ ਇਕ ਪਾਸੇ ਦੀ ਇਹ ਸੜਕ ਵਾਰਡ ਨੰਬਰ 2, 6 ਅਤੇ 22 ਦੇ ਵ ਸ ਨੀ ਕਾਂ ਨੂੰ ਸਹੂਲਤ ਦੇਣ ਲਈ ਬਣਾਈ ਸੀ|

ਵਾਰਡ ਨਾਲ ਸਬੰਧਤ ਨਗਰ ਕੌਂਸਲਰ ਸਤਨਾਮ ਸਿੰਘ ਮਠਾਰੂ ਨੇ ਇਥੇ ਦੱਸਿਆ ਕਿ ਇਸ ਸੜਕ ਨੂੰ ਬਣਾਉਣ ਲਈ ਜਿੱਥੇ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ ਉਥੇ ਇਸ ਸੜਕ ਨੂੰ ਬਣਾਉਣ ਲਈ ਇਕ ਵੀ ਸਾਵਧਾਨੀ ਦੀ ਵਰਤੋਂ ਨਹੀਂ ਕੀਤੀ| ਕੌਂਸਲਰ ਨੇ ਵਿਕਾਸ ਕੰਮਾਂ ਵਿੱਚ ਕੀਤੀਆਂ ਕਥਿਤ ਬੇਨਿਯਮੀਆਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ|ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਆਪਣੇ ਹਲਕੇ ਵਿਚ ਇਨ੍ਹੀਂ ਦਿਨੀਂ ਕਾਫੀ ਸਰ ਗਰਮ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਘਟੀਆ ਮਟੀਰੀਅਲ ਨਾਲ ਸੜਕ ਬਣਾ ਰਹੇ ਅਧਿ ਕਾਰੀਆਂ ਦੀ ਕਾਫੀ ਕਲਾਸ ਲਗਾਈ।

ਸੜਕ ਇੰਨੇ ਘਟੀਆ ਮਟੀ ਰੀਅਲ ਨਾਲ ਬਣਾਈ ਜਾ ਰਹੀ ਸੀ ਕਿ ਮੰਤਰੀ ਨੇ ਆਪਣੇ ਹੱਥ ਨਾਲ ਹੀ ਇਸ ਨੂੰ ਪੁੱਟ ਦਿੱਤਾ। ਉਨ੍ਹਾਂ ਨੇ ਠੇਕੇਦਾਰ ਦਾ ਟੈਂਡਰ ਰੱਦ ਕਰਨ ਤੇ ਨਵੇਂ ਸਿਰੇ ਤੋਂ ਸੜਕ ਬਣਾਉਣ ਦਾ ਹੁਕਮ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਵੀ ਸਖਤ ਤਾੜਨਾ ਕੀਤੀ। ਉਨ੍ਹਾਂ ਕਿਹਾ ਕਿ ਹੁਣ ਇਸ ਤਰ੍ਹਾਂ ਦੀ ਅਣਗਹਿਲੀ ਨਹੀਂ ਚੱਲਣ ਦਿੱਤੀ ਜਾਵੇਗੀ।

ਕੈਬਨਿਟ ਮੰਤਰੀ ਵੱਲੋਂ ਹਲਕਾ ਖਰੜ ਵਿੱਚ ਬ ਣਾ ਈ ਗਈ ਸੜਕ ਦੀ ਚੈਕਿੰਗ ਕਰਕੇ ਸਬੰਧਿਤ ਅਧਿ ਕਾਰੀਆਂ ਉੱਤੇ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕ੍ਰਪਸ਼ਨ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੜਕ ਨਵੇਂ ਸਿਰੇ ਤੋਂ ਬਣੇਗੀ ਤੇ ਚੰਗੀ ਬਣੇਗੀ। ਉਨ੍ਹਾਂ ਨੇ ਮੌਕੇ ਉਤੇ ਮੌਜੂਦ ਅਧਿਕਾਰੀਆਂ ਨੂੰ ਦੱਬ ਕੇ ਝਾੜਿਆ ਤੇ ਅੱਗੇ ਤੋਂ ਅਜਿਹੀ ਅਣਗਹਿਲੀ ਬਰਦਾਸ਼ਤ ਨਾ ਕਰਨ ਦੀ ਗੱਲ ਆਖੀ।

Share This Article
Leave a comment