ਵਿਆਹੀ ਧੀ ਨੇ, ਸ਼ੱਕੀ ਹਾਲ ਵਿਚ ਤਿਆਗੇ ਪ੍ਰਾਣ

Harjeet Singh
2 Min Read

ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿੱਚ ਇੱਕ ਔਰਤ ਦੀ ਸ਼ੱ-ਕੀ ਹਾਲ ਵਿੱਚ ਮੌ-ਤ ਹੋ ਗਈ ਹੈ। ਮ੍ਰਿਤਕ ਔਰਤ ਦੇ ਪੇਕੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਦਾਜ ਲਈ ਤੰ-ਗ ਕੀਤਾ ਜਾਂਦਾ ਸੀ। ਇਸ ਦੇ ਕਾਰਨ ਹੀ ਉਸ ਦੀ ਮੌ-ਤ ਹੋਈ ਹੈ। ਮ੍ਰਿਤਕ ਔਰਤ ਦੀ ਪਹਿਚਾਣ ਰਾਜਵੰਤ ਕੌਰ ਉਮਰ 29 ਸਾਲ ਦੇ ਰੂਪ ਵਜੋਂ ਹੋਈ ਹੈ।
ਵਿਆਹੀ ਧੀ ਨੇ, ਸ਼ੱਕੀ ਹਾਲ ਵਿਚ ਤਿਆਗੇ ਪ੍ਰਾਣ
2018 ਵਿੱਚ ਹੋਇਆ ਸੀ ਧੀ ਦਾ ਵਿਆਹ-ਇਸ ਮਾਮਲੇ ਬਾਰੇ ਮ੍ਰਿਤਕ ਦੇ ਪਿਤਾ ਸੁਖਵਿੰਦਰ ਸਿੰਘ ਪਿੰਡ ਬਾਲੇਵਾਲ ਥਾਣਾ ਸਦਰ ਖੰਨਾ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ 29 ਜਨਵਰੀ 2018 ਨੂੰ ਇੰਦਰਪ੍ਰੀਤ ਸਿੰਘ ਦੇ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਦੋਸ਼ੀ ਉਸ ਨੂੰ ਸਰੀਰਕ ਅਤੇ ਮਾਨਸਿਕ ਤੌਰ ਉਤੇ ਪ੍ਰੇ-ਸ਼ਾ-ਨ ਕਰਨ ਲੱਗਿਆ। 9 ਅਕਤੂਬਰ ਦੀ ਰਾਤ ਨੂੰ 11 ਵਜੇ ਦੋਸ਼ੀਆਂ ਵਲੋਂ ਉਸ ਦੀ ਧੀ ਨਾਲ ਕੁੱਟ-ਮਾਰ ਕੀਤੀ ਗਈ।

ਦੋਸ਼ੀਆਂ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਰਾਜਵੰਤ ਕੌਰ ਬੇਹੋਸ਼ੀ ਦੇ ਹਾਲ ਵਿੱਚ ਤ-ੜ-ਫ ਰਹੀ ਹੈ। ਉਨ੍ਹਾਂ ਨੂੰ ਤੁਰੰਤ ਉਰੀਸਾਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਸੁਖਵਿੰਦਰ ਸਿੰਘ ਦੇ ਦੱਸਣ ਅਨੁਸਾਰ ਜਦੋਂ ਉਹ ਹਸਪਤਾਲ ਪਹੁੰਚਿਆ ਤਾਂ ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਉਸ ਦੀ ਲੜਕੀ ਦੇ ਸਰੀਰ ਵਿਚ ਜ਼ਿਆਦਾ ਮਾਤਰਾ ਵਿਚ ਕੋਈ ਦਵਾਈ ਚਲੀ ਗਈ ਹੈ। ਜਿਸ ਕਾਰਨ 10 ਅਕਤੂਬਰ ਨੂੰ ਉਸ ਦੀ ਲੜਕੀ ਦੀ ਇਲਾਜ ਦੌਰਾਨ ਮੌ-ਤ ਹੋ ਗਈ। ਪੀੜਤ ਅਨੁਸਾਰ ਉਸ ਨੇ ਕਰੀਬ 5 ਵਿਅਕਤੀਆਂ ਦੇ ਨਾਮ ਪੁਲੀਸ ਨੂੰ ਦਿੱਤੇ ਸਨ।
ਵਿਆਹੀ ਧੀ ਨੇ, ਸ਼ੱਕੀ ਹਾਲ ਵਿਚ ਤਿਆਗੇ ਪ੍ਰਾਣ
ਪਰ ਫਿਲਹਾਲ ਪੁਲਿਸ ਥਾਣਾ ਡੇਹਲੋਂ ਨੇ ਮ੍ਰਿਤਕ ਦੇ ਪਤੀ ਪਿੰਡ ਖਾਨਪੁਰ ਦੇ ਰਹਿਣ ਵਾਲੇ ਇੰਦਰਪ੍ਰੀਤ ਸਿੰਘ, ਰਵਿੰਦਰ ਸਿੰਘ ਅਤੇ ਅਮਰਜੀਤ ਕੌਰ ਖ਼ਿਲਾਫ਼ ਧਾਰਾ ਆਈ. ਪੀ. ਸੀ. 304-ਬੀ ਤਹਿਤ ਕੇਸ ਦਰਜ ਕਰ ਲਿਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਪਿੰਡ ਦੇ ਸਰਪੰਚ ਦੇ ਦਬਾਅ ਹੇਠ ਜਾਂਚ ਕਰ ਰਹੀ ਹੈ। ਦੂਜੇ ਪਾਸੇ ਇਸ ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਰੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

Share This Article
Leave a comment