ਬਾਬਾ ਨੰਦ ਸਿੰਘ ਜੀ ਦੀ ਬਰਸੀ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ। ਬਾਬਾ ਈਸ਼ਰ ਸਿੰਘ ਜੀ ਨੇ ਆਪ ਬਚਨ ਕੀਤੇ ਅਤੇ ਕਹਿਣ ਲੱਗੇ ਸਮਾਂ ਬੜਾ ਖ਼ ਤ ਰ ਨਾ ਕ ਆ ਰਿਹਾ ਹੈ ਇਸ ਵਾਸਤੇ ਕੁਝ ਸਮਾਂ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਚੱਲਣਗੀਆਂ।ਇਸੇ ਤਰ੍ਹਾਂ ਪਾਠੀ ਸਿੰਘਾਂ ਨੂੰ ਵੀ ਬੇਨਤੀ ਕੀਤੀ ਗਈ ਕਿ ਹੋਰ ਅਖੰਡ ਪਾਠ ਆਰੰਭ ਕੀਤੇ ਜਾਣ। ਜੋ ਕਿ ਵੀਹ ਦਿਨ ਤੱਕ ਚੱਲਦੇ ਰਹੇ। ਪੂਰਨਮਾਸ਼ੀ ਦੇ ਦਿਹਾੜੇ ਤੇ ਸਮਾਪਤੀ ਹੋਈ।ਇਸੇ ਦੌਰਾਨ 1760 ਪਾਠ ਹੋਏ।
ਇਸ ਤੋਂ ਬਾਅਦ ਹੁਕਮਨਾਮਾ ਆਇਆ ਧਨਾਸਰੀ ਮਹਲਾ ੫ ॥ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥ ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥
ਇਸ ਤੋਂ ਬਾਅਦ ਬਾਬਾ ਜੀ ਦਾ ਬਚਨ ਆਇਆ ਕਿ ਗੁਰੂ ਕੀ ਸੰਗਤ ਸਤਾਰਾਂ ਸੌ ਸੱਠ ਅਖੰਡ ਪਾਠਾਂ ਦੀ ਸ਼ਕਤੀ ਭਾਵ ਉਸ ਦਾ ਬਲ ਇਸ ਹੁਕਮਨਾਮੇ ਵਿੱਚ ਹੈ।ਉਨ੍ਹਾਂ ਕਿਹਾ ਕਿ ਜਿਹੜਾ ਇਸ ਦਾ ਜਾਪ ਕਰੇਗਾ ਉਸ ਨੂੰ ਸਾਰੇ ਸੁਖ ਪ੍ਰਾਪਤ ਹੋਣਗੇ। ਉਸ ਨੂੰ ਕਿਸੇ ਚੀਜ਼ ਦੀ ਕ ਮੀ ਨਹੀਂ ਰਹੇਗੀ।ਉਸ ਦੇ ਦੁੱ ਖ ਅਸਾਨੀ ਨਾਲ ਦੂਰ ਹੋ ਜਾਣਗੇ। ਬਾਣੀ ਦਾ ਜੋ ਵੀ ਜਾਪ ਕਰੇਗਾ ਉਸ ਨੂੰ ਹਰ ਤਰ੍ਹਾਂ ਦੇ ਸੁਖ ਪ੍ਰਾਪਤ ਹੋਣਗੇ ਅਤੇ ਹਰ ਤਰ੍ਹਾਂ ਦੀਆਂ ਦਿੱਕਤਾਂ ਦੂਰ ਹੋਣਗੀਆਂ। ਇਸੇ ਤਰ੍ਹਾਂ ਉਹਨਾਂ ਦੇ ਹਰ ਤਰ੍ਹਾਂ ਦੇ ਰੋ ਗ ਵੀ ਕੱ ਟੇ ਜਾਣਗੇ। ਭਾਵ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ।
ਬਾਣੀ ਦਾ ਜਾਪ ਕਰਨ ਨਾਲ ਮਨ ਅਤੇ ਤਨ ਦੋਵਾਂ ਨੂੰ ਬਲ ਮਿਲਦਾ ਹੈ ਅਤੇ ਸ਼ਕਤੀ ਹੁੰਦੀ ਹੈ। ਮਨ ਸ਼ਾਂਤ ਰਹਿੰਦਾ ਹੈ ਅਤੇ ਤੰਦਰੁਸਤ ਰਹਿੰਦਾ ਹੈ। ਮਨ ਅਤੇ ਸਰੀਰ ਨੂੰ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਤੋਂ ਇਲਾਵਾ ਵੀਡੀਓ ਵਿਚੋਂ ਹੋਰ ਘਰੇਲੂ ਨੁਸਖਿਆਂ ਦੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।