ਰਾਤ ਨੂੰ ਬਹਾਨੇ ਨਾਲ ਘਰੋਂ ਬੁਲਾ ਕੇ, 3-4 ਅਣਪਛਾਤੇ ਲੋਕਾਂ ਨੇ, ਵਿਅਕਤੀ ਨਾਲ ਕੀਤਾ ਦੁਖਦ ਕਾਰਨਾਮਾ, ਇਲਾਜ ਦੌਰਾਨ ਤਿਆਗੇ ਪ੍ਰਾਣ, ਜਾਂਂਚ ਜਾਰੀ

Harjeet Singh
2 Min Read

ਪੰਜਾਬ ਵਿਚ ਅਬੋਹਰ ਦੇ ਪਿੰਡ ਕੁੰਡਲ ਦੇ ਰਹਿਣ ਵਾਲੇ ਵਿਅਕਤੀ ਦਾ ਬੀਤੀ ਰਾਤ ਤਿੰਨ-ਚਾਰ ਅਣਪਛਾਤੇ ਨੌਜਵਾਨਾਂ ਨੇ ਤਿੱਖਿਆਂ ਚੀਜ਼ਾਂ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਜਿਸ ਦੀ ਦੇਹ ਨੂੰ ਥਾਣਾ ਸਦਰ ਪੁਲਿਸ ਨੇ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ। ਵੀਰਵਾਰ ਸਵੇਰੇ ਸੂਚਨਾ ਮਿਲਦੇ ਹੀ ਐੱਸ, ਪੀ, ਡੀ. ਅਤੇ ਸਦਰ ਥਾਣੇ ਦੀ ਪੁਲਿਸ ਮੌਕੇ ਉਤੇ ਪਹੁੰਚੀ। ਉਨ੍ਹਾਂ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਉਮਰ ਕਰੀਬ 50 ਸਾਲ ਪੁੱਤਰ ਨਛੱਤਰ ਸਿੰਘ ਖੇਤਾਂ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਸੀ। ਬੀਤੀ ਰਾਤ ਉਹ ਆਪਣੇ ਪਰਿਵਾਰ ਸਮੇਤ ਘਰ ਵਿਚ ਸੌਂ ਰਿਹਾ ਸੀ ਕਿ ਰਾਤ 11 ਵਜੇ ਦੇ ਕਰੀਬ ਉਸੇ ਪਿੰਡ ਦੇ 3-4 ਨੌਜਵਾਨ ਉਸ ਦੇ ਘਰ ਆਏ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਟਰੈਕਟਰ ਖੇਤ ਵਿੱਚ ਫਸ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਟਰੈਕਟਰ ਕੱਢਣ ਵਿਚ ਉਨ੍ਹਾਂ ਦੀ ਮਦਦ ਕਰੇ।

ਘਰੋਂ ਬੁਲਾ ਕੇ ਖੇਤ ਵਿਚ ਤਿੱਖੀਆਂ ਚੀਜ਼ਾਂ ਨਾਲ ਕੀਤਾ ਕਤਲ

ਲਗਭਗ ਇਕ ਘੰਟੇ ਬਾਅਦ ਰਾਤ 12 ਵਜੇ ਦੇ ਕਰੀਬ ਉਕਤ ਨੌਜਵਾਨਾਂ ਨੇ ਉਸ ਨੂੰ ਤਿੱਖੀਆਂ ਚੀਜ਼ਾਂ ਨਾਲ ਵਾਰ ਕਰਕੇ ਗੰਭੀਰ ਜਖਮੀ ਕਰ ਦਿੱਤਾ ਅਤੇ ਘਰ ਦੇ ਬਾਹਰ ਬੇਹੋਸ਼ੀ ਦੇ ਹਾਲ ਵਿਚ ਉਸ ਨੂੰ ਸੁੱਟ ਕੇ ਚਲੇ ਗਏ। ਇਸ ਬਾਰੇ ਜਦੋਂ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਉਸ ਨੂੰ ਸਿਵਲ ਹਸਪਤਾਲ ਲੈ ਕੇ ਆਏ। ਜਿੱਥੋਂ ਉਸ ਦਾ ਹਾਲ ਨਾਜ਼ੁਕ ਹੋਣ ਕਰਕੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਜਿੱਥੇ ਬੀਤੀ ਰਾਤ ਹੀ ਉਸ ਦੀ ਮੌ-ਤ ਹੋ ਗਈ।

ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਇਸ ਘਟਨਾ ਸਬੰਧੀ ਵੀਰਵਾਰ ਨੂੰ ਸਵੇਰੇ ਸੂਚਨਾ ਮਿਲਣ ਉਤੇ ਐੱਸ. ਪੀ. ਡੀ. ਮਨਜੀਤ ਸਿੰਘ ਅਤੇ ਥਾਣਾ ਇੰਚਾਰਜ ਗੁਰਮੀਤ ਸਿੰਘ ਪੁਲਿਸ ਟੀਮ ਨਾਲ ਮੌਕੇ ਉਤੇ ਪਹੁੰਚੇ। ਘ-ਟ-ਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਬਲੱਡ ਦੇ ਨਮੂਨੇ ਅਤੇ ਕੁਝ ਬੋਤਲਾਂ ਆਦਿ ਬਰਾਮਦ ਕੀਤੀਆਂ। ਪੁਲਿਸ ਨੇ ਪਿੰਡ ਦੇ ਦੋ ਵਿਅਕਤੀਆਂ ਨੂੰ ਪੁੱਛ ਗਿੱਛ ਲਈ ਹਿਰਾਸਤ ਵਿੱਚ ਵੀ ਲਿਆ ਹੈ। ਇੱਥੇ ਪੁਲਿਸ ਨੇ ਮ੍ਰਿਤਕ ਦੇ ਮਾਮੇ ਦੇ ਪੁੱਤ ਦੇ ਬਿਆਨਾਂ ਉਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share This Article
Leave a comment