ਵੀਡੀਓ ਥੱਲੇ ਜਾ ਕੇ ਦੇਖੋ,ਹਰਿਕੇ ਪੱਤਣ ਤੋਂ ਟੁੱਟਿਆ ਬੰਨ੍ਹ, ਮੱਚ ਗਈ ਤੜਥੱਲੀ, ਘੰਟੇ ‘ਚ ਹੀ ਡੁੱਬ ਗਏ 25 ਦੇ ਕਰੀਬ ਪਿੰਡ, ਚੱਲਦੀ ਰਿਪੋਰਟਿੰਗ ‘ਚ ਅਚਨਚੇਤ ਪੈ ਗਿਆ ਪਾੜ, ਮੌਕੇ ਦੇ ਟੈਂਸ਼ਨ ਵਾਲੇ ਹਾਲਾਤਾਂ ਤੋਂ LIVE…ਭਾਖੜਾ ਡੈਮ ਦੇ ਫਲੱਡ ਗੇਟ ਨੂੰ ਬੀ.ਬੀ.ਐਮ.ਬੀ.ਪ੍ਰਸ਼ਾਸ਼ਨ ਵਲੋਂ ਕੁੱਝ ਸਮੇਂ ਲਈ 1 ਫੁੱਟ ਤੱਕ ਟੈਸਟਿੰਗ ਲਈ ਖੋਲ੍ਹ ਦਿੱਤੇ ਗਏ ਹਨ। ਫਿਲਹਾਲ ਸਥਿਤੀ ਕੰਟਰੋਲ ’ਚ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਬੀ.ਬੀ.ਐਮ.ਬੀ.ਪ੍ਰਸ਼ਾਸ਼ਨ ਵਲੋਂ ਝੀਲ ਵਿੱਚ 71000 ਪਾਣੀ ਦੀ ਆਮਦ ਸਬੰਧੀ ਭਲਕੇ ਚੰਡੀਗੜ੍ਹ ਵਿਖੇ ਮੀਟਿੰਗ ਰੱਖੀ ਗਈ ਹੈ।
ਜੇਕਰ ਪਾਣੀ ਦੇ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਪਾਣੀ 1671 ‘ਤੇ ਪਹੁੰਚ ਗਿਆ ਹੈ, ਜੇਕਰ ਇਨਫਲੋ ਦੀ ਗੱਲ ਕਰੀਏ ਤਾਂ ਭਾਖੜਾ ਡੈਮ ਗੋਵਿੰਦ ਸਾਗਰ ਝੀਲ ‘ਚ ਹੁਣ ਤੱਕ 71000 ਪਾਣੀ ਦੀ ਆਮਦ ਹੋ ਰਹੀ ਹੈ, ਇਸ ਦੇ ਲਈ ਬੀ.ਬੀ.ਐੱਮ.ਬੀ. ਪ੍ਰਸ਼ਾਸਨ ਵੱਲੋਂ ਕੱਲ੍ਹ ਚੰਡੀਗੜ੍ਹ ‘ਚ ਮੀਟਿੰਗ ਰੱਖੀ ਗਈ ਹੈ।ਦੱਸ ਦਈਏ ਕਿ ਭਾਖੜਾ ਡੈਮ ਦੇ ਫਲੱਡ ਗੇਟ ਟੈਸਟਿੰਗ ਲਈ ਖੋਲ੍ਹੇ ਗਏ ਹਨ। ਡੈਮ ਦੇ ਪਿੱਛੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਭਾਖੜਾ ਡੈਮ ਦੇ ਵਿੱਚੋਂ ਪਹਿਲਾ 42000 ਕਿਉਸਿਕ ਪਾਣੀ ਛੱਡਿਆ ਜਾ ਰਿਹਾ ਸੀ। ਅੱਜ ਇਹ ਵਧਾ ਕੇ 50000 ਕਿਉਸਿਕ ਕੀਤਾ ਜਾ ਰਿਹਾ ਹੈ। ਇਸ 50000 ਵਿੱਚੋਂ 27500 ਕਿਊਸਿਕ ਪਾਣੀ ਸਤਲੁਜ ਵਿੱਚ ਬਾਕੀ ਦੋਵੇਂ ਨਹਿਰਾਂ ਵਿੱਚ ਜਾ ਰਿਹਾ ਹੈ।
ਟੈਸਟਿੰਗ ਲਈ ਭਾਖੜਾ ਡੈਮ ਦੇ ਫਲੱਡ ਗੇਟਾਂ ਨੂੰ ਇੱਕ ਫੁੱਟ ਤੱਕ ਖੋਲ੍ਹਿਆ ਗਿਆ। ਇਹ ਚੈੱਕ ਕਰਨ ਲਈ ਖੋਲ੍ਹੇ ਗਏ ਕਿ ਜੇਕਰ ਲੋੜ ਪੈਣ ’ਤੇ ਐਮਰਜੈਂਸੀ ’ਚ ਇਹਨਾਂ ਨੂੰ ਖੋਲ੍ਹਣਾ ਪਵੇ ਤਾਂ ਕੋਈ ਤਕਨੀਕੀ ਮੁਸ਼ਕਿਲ ਨਾ ਆਵੇ। ਹਿਮਾਚਲ ’ਚ ਲਗਾਤਾਰ ਹੋ ਰਹੀ ਬਾਰਿਸ਼ ਤੋਂ ਬਾਅਦ ਭਾਖੜਾ ਅਤੇ ਪੌਂਗ ਡੈਮ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ। ਹਾਲਾਤ ਨੂੰ ਦੇਖਦਿਆਂ ਭਾਖੜਾ ਡੈਮ ਪ੍ਰਬੰਧਨ ਬੋਰਡ (ਬੀਬੀਐੱਮਬੀ) ਨੇ ਭਾਖੜਾ ਅਤੇ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਹਨ। ਫਲੱਡ ਗੇਟ ਖੋਲ੍ਹਣ ਤੋਂ ਬਾਅਦ ਪੰਜਾਬ ‘ਚ ਇਕ ਵਾਰ ਫਿਰ ਹੜ੍ਹ ਵਰਗੇ ਹਾਲਾਤ ਬਣਨੇ ਸ਼ੁਰੂ ਹੋ ਗਏ ਹਨ। ਦੂਜੇ ਪਾਸੇ ਬਿਆਸ ਦੇ ਪਾਣੀ ਦਾ ਪੱਧਰ ਵਧਣ ਕਾਰਨ ਚੱਕਮੀਰਪੁਰ ਨੇੜੇ ਧੁੱਸੀ ਬੰਨ੍ਹ ਟੁੱਟ ਗਿਆ ਹੈ, ਜਿਸ ਨਾਲ ਆਸ-ਪਾਸ ਦੇ ਪਿੰਡਾਂ ਪਾਣੀ ਦੀ ਲਪੇਟ ਵਿੱਚ ਆ ਸਕਦੇ ਹਨ।