ਤੋੜ ਦਿੱਤੇ Show Room ਤੇ ਘਰ,ਵਿਚਾਰੇ ਲੋਕ ਰੋਏ,Police ਨੇ ਇਕ ਨਾ ਸੁਣੀ

Harjeet Singh
2 Min Read

ਗੁਰੂਗ੍ਰਾਮ ‘ਚ ਕਾਫ਼ੀ ਸਰਗਰਮੀ ਹੈ। ਸੋਹਾਣਾ ਵੱਲ ਵਧਦਿਆਂ ਹੀ ਸੜਕ ਸੁੰਨਸਾਨ ਹੋ ਜਾਂਦੀ ਹੈ। ਜਦੋਂ ਅਸੀਂ ਨੂੰਹ ਪਹੁੰਚੇ ਤਾਂ ਉਥੇ ਚੁੱਪ ਪਸਰੀ ਹੋਈ ਸੀ।ਵੱਖ-ਵੱਖ ਥਾਵਾਂ ‘ਤੇ ਆਰਪੀਐੱਫ਼ ਅਤੇ ਪੁਲਿਸ ਦੇ ਜਵਾਨ ਤੈਨਾਤ ਨਜ਼ਰ ਆਉਂਦੇ ਹਨ।ਨੂੰਹ ਬੱਸ ਸਟੈਂਡ ਦੇ ਸਾਹਮਣੇ ਬੁਲਡੋਜ਼ਰਾਂ ਦਾ ਰੌਲਾ ਚੁੱਪ ਨੂੰ ਤੋੜ ਰਿਹਾ ਹੈ।ਇੱਥੇ ਅਤੇ ਨੇੜਲੇ ਦੇ ਇਲਾਕਿਆਂ ਵਿੱਚ ਪ੍ਰਸ਼ਾਸਨ ਨੇ ਸੜਕ ਦੇ ਕਿਨਾਰੇ ਬਣੀਆਂ ਸਾਰੀਆਂ ਆਰਜ਼ੀ ਦੁਕਾਨਾਂ ਨੂੰ ਢਾਹ ਦਿੱਤੀਆਂ ਹਨ।

ਜਦੋਂ ਬੁਲਡੋਜ਼ਰ ਦਾ ਡਰਾਈਵਰ ਟੀਨ ਅਤੇ ਲੋਹੇ ਦੀਆਂ ਰਾਡਾਂ ਨਾਲ ਬਣੇ ਖੋਖਿਆਂ ਨੂੰ ਨਸ਼ਟ ਕਰਨ ਤੋਂ ਝਿਜਕਦਾ ਹੈ ਤਾਂ ਉਥੇ ਮੌਜੂਦ ਇੱਕ ਪੁਲਿਸ ਮੁਲਾਜ਼ਮ ਕਹਿੰਦਾ ਹੈ, “ਇਹ ਸਭ ਪੱਥਰਬਾਜ਼ਾਂ ਦੀਆਂ ਦੁਕਾਨਾਂ ਹਨ, ਕਿਸੇ ‘ਤੇ ਰਹਿਮ ਨਾ ਕਰੋ, ਇਸ ਖੋਖੇ ਪੂਰੀ ਤਰ੍ਹਾਂ ਖਤਮ ਕਰੋ।”ਸਜ਼ਾ ਕਿਉਂ ਦਿੱਤੀ ਗਈ’ਨੇੜਲੇ ਪਿੰਡ ਦਾ ਰਹਿਣ ਵਾਲਾ ਚਮਨਲਾਲ ਅੱਖਾਂ ਵਿੱਚ ਹੰਝੂਆਂ ਨਾਲ ਹੇਅਰ ਕਟਿੰਗ ਦੀ ਦੁਕਾਨ ਨੂੰ ਚੁੱਪਚਾਪ ਦੇਖ ਰਹੇ ਹਨ।

ਬੁਲਡੋਜ਼ਰ ਦੇ ਅੱਗੇ ਵਧਣ ਤੋਂ ਬਾਅਦ, ਚਮਨਲਾਲ ਆਪਣੀ ਪੂਰੀ ਤਰ੍ਹਾਂ ਟੁੱਟ ਚੁੱਕੀ ਦੁਕਾਨ ਵਿੱਚੋਂ ਬਚਿਆ ਹੋਇਆ ਸਾਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਹਨ।ਚਮਨਲਾਲ ਕਹਿੰਦੇ ਹਨ, “ਇਹ ਦੁਕਾਨ ਵਿਆਜ਼ ‘ਤੇ ਕਰਜ਼ਾ ਚੁੱਕ ਕੇ ਖ਼ਰੀਦੀ ਸੀ। ਇਸ ਤੋਂ ਦਸ ਲੋਕਾਂ ਦਾ ਪਰਿਵਾਰ ਚੱਲ ਰਿਹਾ ਸੀ। ਅਸੀਂ ਸੜਕ ‘ਤੇ ਆ ਗਏ ਹਾਂ। ਇਸ ਦੰਗੇ ‘ਚ ਸਾਡੀ ਕੀ ਭੂਮਿਕਾ ਸੀ ਜਿਹੜਾ ਸਾਨੂੰ ਇਹ ਸਜ਼ਾ ਦਿੱਤੀ ਗਈ।”

ਨੂੰਹ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਰਫ਼ ਨਾਜਾਇਜ਼ ਉਸਾਰੀਆਂ ਹੀ ਢਾਹੀਆਂ ਜਾ ਰਹੀਆਂ ਹਨ।ਨੂੰਹ ਦੇ ਜ਼ਿਲ੍ਹਾ ਮੈਜਿਸਟਰੇਟ ਧੀਰੇਂਦਰ ਖੜਗਟਾ ਕਹਿੰਦੇ ਹਨ, “ਇਹ ਕਾਰਵਾਈ ਪੁਲਿਸ ਦੀ ਰਿਪੋਰਟ ਤੋਂ ਬਾਅਦ ਕੀਤੀ ਜਾ ਰਹੀ ਹੈ। ਸਿਰਫ਼ ਉਨ੍ਹਾਂ ਉਸਾਰੀਆਂ ਨੂੰ ਹੀ ਢਾਹਿਆ ਜਾ ਰਿਹਾ ਹੈ, ਜੋ ਗੈਰ-ਕਾਨੂੰਨੀ ਹਨ।”ਧੀਰੇਂਦਰ ਦਾ ਕਹਿਣਾ ਹੈ ਕਿ ਹਾਲੇ ਕੁਝ ਸਮੇਂ ਤੱਕ ਇਹ ਮੁਹਿੰਮ ਜਾਰੀ ਰਹੇਗੀ।

ਦੂਜੇ ਪਾਸੇ ਨੂੰਹ ਦੇ ਜ਼ਿਲ੍ਹਾ ਯੋਜਨਾ ਅਫ਼ਸਰ ਵਿਨੇਸ਼ ਸਿੰਘ ਦਾ ਕਹਿਣਾ ਹੈ, “ਉਨ੍ਹਾਂ ਥਾਵਾਂ ਦੀ ਪਛਾਣ ਕਰ ਲਈ ਗਈ ਹੈ ਜਿੱਥੋਂ ਪੱਥਰਬਾਜ਼ੀ ਹੋਈ ਹੈ। ਜਿਨ੍ਹਾਂ ਉਸਾਰੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ, ਉਨ੍ਹਾਂ ਨੂੰ ਢਾਹਿਆ ਜਾ ਰਿਹਾ ਹੈ।”ਵਿਨੇਸ਼ ਸਿੰਘ ਮੁਤਾਬਕ ਸ਼ਨੀਵਾਰ ਨੂੰ ਇੱਥੇ 45 ਪੱਕੀਆਂ ਦੁਕਾਨਾਂ, ਕਈ ਆਰਜ਼ੀ ਦੁਕਾਨਾਂ ਅਤੇ ਕੁਝ ਪੱਕੇ ਮਕਾਨ ਢਾਹੇ ਗਏ ਸਨ।

Share This Article
Leave a comment