30 ਦਿਨ ਜਾਕੇ ਗੁਰੂਘਰ ਇਹ ਪਾਠ ਕਰ ਲਵੋ ਜੋ ਕਿਸਮਤ ਚ ਨਹੀ ਉਹ ਵੀ ਮਿਲ ਜਾਣਾ

Harjeet Singh
2 Min Read

ਵੀਡੀਓ ਥੱਲੇ ਜਾ ਕੇ ਦੇਖੋ,ਕਈ ਵਾਰੀ ਜਦੋਂ ਕਿਸੇ ਦਾ ਕੋਈ ਕੰਮ ਰਾਸ ਨਹੀਂ ਆਉਂਦਾ ਜਾਂ ਕੰਮ ਦੇ ਵਿੱਚ ਰੁਕਾਵਟ ਆਉਂਦੀ ਹੈ ਤਾਂ ਅਕਸਰ ਉਹ ਗ਼ਲਤ ਰਾਹਾਂ ਤੇ ਤੁਰ ਪੈਂਦਾ ਹੈ ਜਾਂ ਭਟਕ ਜਾਂਦਾ ਹੈ। ਜਿਸ ਕਾਰਨ ਉਹ ਵਹਿਮਾਂ ਭਰਮਾਂ ਦੇ ਵਿੱਚ ਚਲਾ ਜਾਂਦਾ ਹੈ ਪਰ ਕਦੇ ਵੀ ਅਜਿਹਾ ਨਹੀਂ ਕਰਨਾ ਚਾਹੀਦਾ ਸਗੋਂ ਸੱਚੇ ਮਨ ਨਾਲ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ,ਕਿਉਂਕਿ ਸੱਚੇ ਮਨ ਦੀ ਕੀਤੀ ਹੋਈ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ। ਇਸੇ ਤਰ੍ਹਾਂ

ਕਦੇ ਵੀ ਜੋ ਤੁਸੀਂ ਸੱਚੇ ਮਨ ਨਾਲ ਮੰਗਦੇ ਹੋ ਜੇਕਰ ਉਹ ਤੁਹਾਡੀ ਕਿਸਮਤ ਵਿੱਚ ਨਹੀਂ ਹੁੰਦਾ ਤਾਂ ਵੀ ਉਹ ਤੁਹਾਨੂੰ ਮਿਲ ਜਾਂਦਾ ਹੈ।ਇਸ ਲਈ ਕਦੇ ਵੀ ਗ਼ਲਤ ਰਾਹਾਂ ਤੇ ਜਾਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚਣਾ ਚਾਹੀਦਾ ਹੈ।ਇਸੇ ਤਰ੍ਹਾਂ ਇੱਕ ਵੀਰ ਸੀ ਜੋ ਗੁਰੂ ਘਰ ਵੀ ਜਾਂਦਾ ਸੀ ਪਰ ਉਹ ਦੂਜੇ ਪਾਸੇ ਸਾਧੂਆਂ ਅਤੇ ਬਾਬਿਆਂ ਦੀ ਮੰਨਤ ਵੀ ਮੰਨਦਾ ਸੀ। ਪਰ ਇੱਕ ਦਿਨ ਉਸ ਉੱਤੇ ਬਹੁਤ ਕਸ਼ਟ ਭਰਿਆ ਦਿਨ ਆਇਆ। ਉਸ ਨੇ ਉਸ ਦਿਨ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਰੀਆਂ ਮੰਨਤਾਂ ਮੰਨੀਆਂ ਪਰ ਉਸ ਦਾ ਉਹ ਕੰਮ ਰਾਸ ਨਹੀਂ ਆਇਆ।

ਇਕ ਦਿਨ ਉਸ ਨੇ ਥੱਕ ਹਾਰ ਕੇ ਮਨ ਦੇ ਵਿੱਚ ਗੁਰੂ ਪਾਤਸ਼ਾਹ ਨਾਲ ਗੱਲ ਕੀਤੀ ਮੇਰੇ ਤੇ ਕਿਰਪਾ ਕਰੋ। ਮੈ ਅੱਕ ਗਿਆ ਮੈਂ ਉਪਰਾਮ ਹੋ ਗਿਆ ਹਾਂ ਬਹੁਤ ਪੂਜਾਵਾਂ ਕਰ ਲਿਆ ਪਰ ਕੋਈ ਕੰਮ ਰਾਸ ਨਹੀਂ ਆਇਆ। ਜਿਸ ਤੋਂ ਬਾਅਦ ਉਹ ਗੁਰੂ ਘਰ ਚਲਾ ਗਿਆ ਗੁਰੂ ਘਰ ਜਾ ਕੇ ਪਾਠ ਕੀਤਾ ਤੇ ਅਰਦਾਸ ਕੀਤੀ।ਇਸ ਤੋਂ ਬਾਅਦ ਜਦੋਂ ਉਹ ਘਰ ਵਾਪਸ ਪਰਤਿਆ ਤਾਂ ਜੋ ਕੰਮ ਉਸ ਦਾ ਰੁਕਿਆ ਹੋਇਆ ਸੀ ਉਹ ਪੂਰਾ ਹੋ ਗਿਆ। ਇਸੇ ਤਰ੍ਹਾਂ ਜਦੋਂ ਵੀ ਅਸੀਂ ਸੱਚੇ ਮਨ ਨਾਲ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਤਾਂ ਉਹ ਅਰਦਾਸ ਬੇਨਤੀ ਹਮੇਸ਼ਾਂ ਕਬੂਲ ਹੁੰਦੀ ਹੈ ਅਤੇ ਸਾਰੇ ਰੁਕੇ ਹੋਏ ਕੰਮ ਰਾਸ ਆਉਂਦੇ ਹਨ।ਇਸ ਲਈ ਦਰ ਦਰ ਤੇ ਨਹੀਂ ਭਟਕਣਾ ਚਾਹੀਦਾ ਸਗੋਂ ਉਸ ਸੱਚੇ ਪ੍ਰਮਾਤਮਾ ਨਾਲ ਜੁਡ਼ਨਾ ਚਾਹੀਦਾ ਹੈ।

Share This Article
Leave a comment