ਨਿੱਕੇ ਨਿੱਕੇ ਮਾਸੂਮ ਰਹਿ ਗਏ ਰੌਂਦੇ ਵਿਲਕਦੇ।…ਰੱਬਾ ਭੋਰਾ ਤਰਸ ਖਾ ਲੈਂਦਾ ਇਹਂਨਾਂ ਤੇ ਹੀ

Harjeet Singh
2 Min Read

ਇਲਾਜ ਲਈ ਆਏ ਮਰੀਜ਼ ਦੀ ਮੌਤ ਹੋ ਮਗਰੋਂ ਅੱਜ ਵਾਰਸਾਂ ਅਤੇ ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਨੇ ਇਥੇ ਸਿਵਲ ਹਸਪਤਾਲ ਕੰਪਲੈਕਸ ’ਚ ਧਰਨਾ ਲਗਾ ਦਿੱਤਾ ਜਿਸ ਦੌਰਾਨ ਧਰਨਾਕਾਰੀਆਂ ਨੇ ਡਾਕਟਰ ਖ਼ਿਲਾਫ ਕਾਰਵਾਈ ਅਤੇ ਦਸ ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ। 27 ਸਾਲਾਂ ਮ੍ਰਿਤਕਾ ਪ੍ਰੀਤ ਕੌਰ ਪ੍ਰੀਤੀ ਗੁੱਟ ਦੇ ਅਪਰੇਸ਼ਨ ਲਈ ਦਾਖਲ ਹੋਈ ਸੀ। ਬੇਹੋਸ਼ੀ ਦਾ ਟੀਕਾ ਲਾਉਣ ਉਪਰੰਤ ਉਸ ਦੀ ਹਾਲਤ ਵਿਗੜ ਗਈ ਜਿਸ ਕਾਰਨ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ

ਜਿਥੇ ਉਸ ਦੀ ਮੌਤ ਹੋ ਗਈ। ਵਾਰਸਾਂ ਨੇ ਦੋਸ਼ ਲਗਾਇਆ ਕਿ ਮਰੀਜ਼ ਦੇ ਡਾਕਟਰ ਨੇ ਕਥਿਤ ਗਲਤ ਟੀਕਾ ਲਾਇਆ ਜਿਸ ਨਾਲ ਉਸ ਦਾ ਸਰੀਰ ਸੁੱਜ ਗਿਆ ਜਦੋਂ ਕਿ ਗੁੱਟ ਦਾ ਅਪਰੇਸ਼ਨ ਕਰਨ ਲਈ ਗੁੱਟ ’ਚ ਟੀਕਾ ਲਾਇਆ ਜਾ ਸਕਦਾ ਸੀ। ਮੌਤ ਦੀ ਖ਼ਬਰ ਆਉਣ ਉਪਰੰਤ ਸਥਾਨਕ ਸਿਵਲ ਹਸਪਤਾਲ ’ਚ ਧਰਨਾ ਲਗਾ ਦਿੱਤਾ ਗਿਆ। ਸੰਘਰਸ਼ ਕਮੇਟੀ ਵਲੋਂ ਪਹਿਲਾਂ ਹੀ ਐੱਸਡੀਐੱਮ ਦਫ਼ਤਰ ਅੱਗੇ ਲੜੀਵਾਰ ਧਰਨਾ ਚੱਲ ਰਿਹਾ ਸੀ ਜੋ ਸਿਵਲ ਹਸਪਤਾਲ ਦੇ ਧਰਨੇ ’ਚ ਤਬਦੀਲ ਹੋ ਗਿਆ।

ਇਸ ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ ਪਿੰਡ ਗੜ੍ਹਾ ਦੇ ਨੰਬਰਦਾਰ ਸੁਖਦੇਵ ਸਿੰਘ ਔਲਖ ਅਤੇ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ ਤੋਂ ਬਨਿ੍ਹਾਂ ਸੰਘਰਸ਼ ਕਮੇਟੀ ਦੇ ਕਈ ਹੋਰ ਆਗੂਆਂ ਨੇ ਸੰਬੋਧਨ ਕੀਤਾ। ਆਗੂਆਂ ਨੇ ਮੁਆਵਜ਼ੇ ਦੀ ਮੰਗ ਰੱਖੀ। ਦੂਜੇ ਪਾਸੇ ਐੱਸਐੱਮਓ ਡਾ. ਰੋਹਨਿੀ ਮਹਿੰਗੀ ਨੇ ਦੱਸਿਆ ਕਿ ਛੋਟੇ ਅਪਰੇਸ਼ਨ ਲਈ ਗੁੱਟ ’ਚ ਟੀਕਾ ਲਗਾਇਆ ਜਾ ਸਕਦਾ ਸੀ ਪਰ ਇਹ ਅਪਰੇਸ਼ਨ ਲੰਬਾ ਚੱਲਣਾ ਸੀ। ਲਗਾਇਆ ਹੋਇਆ ਟੀਕਾ

ਕਿਸੇ ਵੇਲੇ ਵੀ ਐਲਰਜੀ ਕਰ ਸਕਦਾ ਹੈ ਜਿਸ ਉਪਰੰਤ ਟੀਕਾ ਲਾਉਣ ਵਾਲੀ ਡਾਕਟਰ ਨੇ ਮਰੀਜ਼ ਦੀ ਹਾਲਤ ਨੂੰ ਕਾਬੂ ਹੇਠ ਕਰ ਲਿਆ ਸੀ ਪਰ ਉਸ ਨੂੰ ਹੋਰ ਇੰਟਇੰਸਵ ਕੇਅਰ ਦੀ ਜ਼ਰੂਰਤ ਸੀ ਜਿਸ ਕਾਰਨ ਮਰੀਜ਼ ਨੂੰ ਜਲੰਧਰ ਭੇਜਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਮਰੀਜ਼ ਦੀ ਬਿਹਤਰ ਸਾਂਭ ਸੰਭਾਲ ਲਈ ਉਹ ਡਾਕਟਰ ਆਪ ਨਾਲ ਗਈ ਸੀ। ਅੱਜ ਸਵੇਰੇ ਜਲੰਧਰ ਵਿਖੇ ਮੌਤ ਹੋਣ ਉਪਰੰਤ ਹੀ ਉਨ੍ਹਾਂ ਨੂੰ ਪਤਾ ਲੱਗਾ ਹੈ ਜਿਸ ਬਾਰੇ ਜਲੰਧਰ ਹਸਪਤਾਲ ਵਾਲੇ ਹੀ ਬਿਹਤਰ ਦੱਸ ਸਕਦੇ ਹਨ।

Share This Article
Leave a comment