ਵਿਦਿਆਰਥੀਆਂ ਲਈ ਗੁਰੂ ਘਰਾਂ ਨੇ ਖੋਲ੍ਹੇ ਦਰਵਾਜ਼ੇ

Harjeet Singh
3 Min Read

ਜਨਵਰੀ ਤੋਂ ਸ਼ੁਰੂ ਹੋ ਰਹੇ ਕਾਲਜ ਸੈਸ਼ਨ ਲਈ ਕੈਨੇਡਾ ਜਾਣ ਵਾਲੇ ਪੰਜਾਬ ਦੇ ਕਰੀਬ 30,000 ਵਿਦਿਆਰਥੀਆਂ ਨੂੰ ਇਕ ਵਾਰ ਆਪਣੇ ਲਈ ਜਗ੍ਹਾ ਲੱਭਣੀ ਔਖੀ ਹੋ ਗਈ ਹੈ। ਅਜਿਹੇ ‘ਚ ਕੈਨੇਡਾ ਭਰ ਦੇ ਕਈ ਗੁਰੂਘਰ ਉਨ੍ਹਾਂ ਦੀ ਮਦਦ ਕਰ ਰਹੇ ਹਨ। ਬਰੈਂਪਟਨ, ਮਿਸੀਸਾਗਾ, ਟੋਰਾਂਟੋ ਵਿੱਚ ਵੀ ਵਿਦਿਆਰਥੀਆਂ ਨੂੰ ਗੁਰਦੁਆਰਿਆਂ ਵਿੱਚ ਕੁਝ ਦਿਨਾਂ ਲਈ ਰਿਹਾਇਸ਼ ਦਿੱਤੀ ਜਾ ਰਹੀ ਹੈ। ਉੱਤਰੀ ਓਨਟਾਰੀਓ ਵਿੱਚ ਕਾਲਜਾਂ ਵਿੱਚ ਜਾਣ ਵਾਲੇ ਵਿਦਿਆਰਥੀਆਂ ਦੀ ਮਦਦ ਕਰਨ ਲਈ, ਟਿੰਮਿੰਸ ਦੀ ਗੁਰਦੁਆਰਾ ਸਿੱਖ ਸੰਗਤ ਨੇ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਅਤੇ ਲਗਭਗ 100 ਵਿਦਿਆਰਥੀਆਂ ਲਈ ਰਿਹਾਇਸ਼ ਦੀ ਸਹੂਲਤ ਪ੍ਰਦਾਨ ਕੀਤੀ ਹੈ।

ਗੁਰੂਘਰ ਵਿੱਚ ਇਨ੍ਹਾਂ ਵਿਦਿਆਰਥੀਆਂ ਲਈ ਲੰਗਰ ਦੀ ਸੇਵਾ ਵੀ ਕਰਵਾਈ ਜਾ ਰਹੀ ਹੈ। ਪਿਛਲੇ ਦੋ ਹਫ਼ਤਿਆਂ ਤੋਂ ਇਨ੍ਹਾਂ ਵਿਦਿਆਰਥੀਆਂ ਨੂੰ ਗੁਰੂਘਰ ਵਿੱਚ ਰਿਹਾਇਸ਼ ਦਿੱਤੀ ਜਾ ਰਹੀ ਹੈ। ਹੌਲੀ-ਹੌਲੀ ਆਪਣੇ ਲਈ ਮਕਾਨ ਜਾਂ ਹੋਸਟਲ ਆਦਿ ਲੱਭਣ ਵਾਲੇ ਵਿਦਿਆਰਥੀਆਂ ਦੀ ਥਾਂ ਹੋਰ ਨਵੇਂ ਵਿਦਿਆਰਥੀਆਂ ਨੂੰ ਜਗ੍ਹਾ ਦਿੱਤੀ ਜਾਂਦੀ ਹੈ।ਦੂਜੇ ਪਾਸੇ ਜਿਹੜੇ ਵਿਦਿਆਰਥੀ ਮਹਿੰਗਾ ਕਿਰਾਇਆ ਅਦਾ ਕਰਨ ਦੇ ਅਸਮਰੱਥ ਹਨ, ਉਨ੍ਹਾਂ ਨੂੰ ਵੀ ਗੁਰੂ ਘਰ ਵਿੱਚ ਰਹਿਣ ਦਿੱਤਾ ਜਾ ਰਿਹਾ ਹੈ। ਟਿੰਮਿੰਸ ਦੀ ਗੁਰਦੁਆਰਾ ਸਿੱਖ ਸੰਗਤ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਕੰਵਲਜੀਤ ਬੈਂਸ ਨੇ ਦੱਸਿਆ ਕਿ ਨਵੇਂ ਸਮੈਸਟਰ ਲਈ ਪਿਛਲੇ ਕੁਝ ਦਿਨਾਂ ਤੋਂ ਭਾਰਤ ਤੋਂ ਵਿਦਿਆਰਥੀ ਲਗਾਤਾਰ ਆ ਰਹੇ ਹਨ।

ਨੇਡਾ ਪਹੁੰਚਣ ਤੋਂ ਬਾਅਦ ਉਨ੍ਹਾਂ ਕੋਲ ਤੁਰੰਤ ਰਹਿਣ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਅਜਿਹੀ ਸਥਿਤੀ ਵਿੱਚ ਅਸੀਂ ਉਨ੍ਹਾਂ ਨੂੰ ਬੇਸ ਕੈਂਪ ਵਜੋਂ ਸੇਵਾਵਾਂ ਪ੍ਰਦਾਨ ਕਰ ਰਹੇ ਹਾਂ। ਕੈਨੇਡਾ ‘ਚ ਇਸ ਸਮੇਂ ਮਹਿੰਗਾਈ ਆਪਣੇ ਸਿਖਰ ‘ਤੇ ਹੈ ਅਤੇ ਸਥਾਨਕ ਲੋਕਾਂ ਲਈ ਮਕਾਨਾਂ ਦੇ ਕਿਰਾਏ ਵੀ ਬਹੁਤ ਜ਼ਿਆਦਾ ਹੋ ਗਏ ਹਨ।ਗੁਰਦੁਆਰਾ ਸਿੱਖ ਸੰਗਤ ਬਰੈਂਪਟਨ ਵੀ ਜੀਟੀਏ ਵਿੱਚ ਵਿਦਿਆਰਥੀ ਦੀ ਮਦਦ ਕਰ ਰਹੀ ਹੈ। ਵਿਦਿਆਰਥੀਆਂ ਨੂੰ ਆਰਥਿਕ ਮਦਦ ਤੋਂ ਇਲਾਵਾ ਕੰਬਲ ਅਤੇ ਬਿਸਤਰੇ ਵੀ ਦਿੱਤੇ ਜਾ ਰਹੇ ਹਨ। ਸਥਾਨਕ ਵਿਦਿਆਰਥੀ ਯੂਨੀਅਨਾਂ ਨਾਲ ਵੀ ਤਾਲਮੇਲ ਰੱਖਿਆ ਜਾ ਰਿਹਾ ਹੈ ਤਾਂ ਜੋ ਜੇਕਰ ਕਿਸੇ ਵਿਦਿਆਰਥੀ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ

ਉਸ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਲਗਭਗ 4000 ਲੋਕਾਂ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਵਿੱਚੋਂ 70 ਫੀਸਦੀ ਅੰਤਰਰਾਸ਼ਟਰੀ ਵਿਦਿਆਰਥੀ ਹਨ।ਕੇਪ ਬ੍ਰਿਟਨ ਯੂਨੀਵਰਸਿਟੀ ਨੇ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਸੰਦੇਸ਼ ਭੇਜ ਕੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕੈਨੇਡਾ ਵਿੱਚ ਰਹਿਣ ਲਈ ਕਮਰਾ ਆਦਿ ਨਹੀਂ ਮਿਲ ਰਿਹਾ ਤਾਂ ਉਹ ਕੈਨੇਡਾ ਆਉਣਾ ਮੁਲਤਵੀ ਕਰ ਦੇਣ। ਪੰਜਾਬ ਤੋਂ ਆਏ ਇਨ੍ਹਾਂ ਵਿਦਿਆਰਥੀਆਂ ਨੂੰ ਰਿਹਾਇਸ਼, ਲੰਗਰ ਸੇਵਾ ਪ੍ਰਦਾਨ ਕਰਨ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਉਨ੍ਹਾਂ ਨੂੰ ਨੌਕਰੀਆਂ ਲੱਭਣ, ਟਰਾਂਸਪੋਰਟ ਸੇਵਾਵਾਂ ਅਤੇ ਹੋਰ ਬਹੁਤ ਕੁਝ ਕਰਨ ਲਈ ਕੌਂਸਲਿੰਗ ਵੀ ਪ੍ਰਦਾਨ ਕਰ ਰਹੀਆਂ ਹਨ।

Share This Article
Leave a comment