ਜਾਇਦਾਦ ਖਾਤਿਰ ਕਲਯੁਗੀ ਪੁੱਤ ਨੇ ਹੀ ਮਾਂ ਦਾ ਬੇਰਹਿਮੀ ਨਾਲ ਕੀਤਾ ਕਤਲ

Harjeet Singh
4 Min Read

ਖੰਨਾ ਵਿੱਚ ਇੱਕ ਪੁੱਤਰ ਨੇ ਉਸੇ ਮਾਂ ਦਾ ਬੇਦਰਦੀ ਨਾਲ ਕਤਲ ਕਰ ਦਿੱਤਾ ਜਿਸ ਦੀ ਕੁੱਖ ਤੋਂ ਉਸ ਨੇ ਜਨਮ ਲਿਆ ਉਸ ਦੀ ਉਂਗਲ ਫੜ ਕੇ ਵੱਡਾ ਹੋਇਆ। ਪੁੱਤਰ ਨੇ ਬਜ਼ੁਰਗ ਮਾਂ ਦੇ ਢਿੱਡ ਵਿੱਚ ਤਾਂ ਤੱਕ ਚਾਕੂ ਨਾਲ ਵਾਰ ਕੀਤੀ ਜਦੋਂ ਤੱਕ ਉਸ ਦੇ ਅਖੀਰਲੇ ਸਾਹ ਨਹੀਂ ਨਿਕਲ ਗਏ । ਜਖ਼ਮੀ ਮਾਂ ਦੀ ਹਸਪਤਾਲ ਵਿੱਚ ਮੌ ਤ ਹੋ ਗਈ । ਸਿਰਫ਼ ਇਨ੍ਹਾਂ ਹੀ ਕਾਤਲ ਪੁੱਤ ਨੇ ਭਰਾ ਨੂੰ ਵੀ ਨਹੀਂ ਛੱਡਿਆ ਉਸ ‘ਤੇ ਵੀ ਜਾਨਲੇਵਾ ਹਮਲਾ ਕੀਤਾ । ਮਾਂ ਬਲਜੀਤ ਕੌਰ ਦੀ ਉਮਰ 77 ਸਾਲ ਦੀ ਸੀ ਅਤੇ ਜਾਇਦਾਦ ਨੂੰ ਲੈਕੇ ਵਿਵਾਦ ਚੱਲ ਰਿਹਾ ਸੀ।

ਹਮਲੇ ਵਿੱਚ ਜਖ਼ਮੀ ਭਰਾ ਜੰਗ ਸਿੰਘ ਨੇ ਦੱਸਿਆ ਕਿ ਉਹ ਪਿੰਡ ਵਿੱਚ ਹੀ ਕੀਰਤ ਵੈਸ਼ਣੋ ਢਾਬੇ ਦੇ ਨਾਂ ‘ਤੇ ਕਾਫੀ ਲੰਮੇ ਸਮੇਂ ਤੋਂ ਕਾਰੋਬਾਰ ਕਰ ਰਿਹਾ ਸੀ । ਉਹ ਆਪਣੀ ਮਾਂ ਦੇ ਨਾਲ ਢਾਬੇ ‘ਤੇ ਮੌਜੂਦ ਸੀ। ਇਸੇ ਵਿਚਾਲੇ ਭਰਾ ਪਰਮਿੰਦਰ ਸਿੰਘ ਆ ਗਿਆ ਉਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ । ਜਦੋਂ ਪਰਮਿੰਦਰ ਨੇ ਇਤਰਾਜ਼ ਕੀਤਾ ਤਾਂ ਉਸ ਨੇ ਢਾਬੇ ਦੀ ਬਿਜਲੀ ਬੰਦ ਕਰ ਦਿੱਤੀ ।ਜਦੋਂ ਦੋਵਾਂ ਭਰਾਵਾਂ ਦੀ ਹੱਥੋਪਾਈ ਸ਼ੁਰੂ ਹੋਈ ਤਾਂ ਮਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ । ਗੁੱਸੇ ਵਿੱਚ ਪਾਗਲ ਹੋਏ ਪਰਮਿੰਦਰ ਸਿੰਘ ਨੇ ਮਾਂ ਦੇ ਢਿੱਡ ਵਿੱਚ ਚਾਕੂ ਨਾਲ ਇੱਕ ਤੋਂ ਬਾਅਦ ਇੱਕ ਵਾਰ ਕਰ ਦਿੱਤਾ । ਜਦੋਂ ਜੰਗ ਸਿੰਘ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ‘ਤੇ ਵੀ ਕਈ ਵਾਰ ਹਮਲਾ ਕੀਤਾ ।

ਜਿਸ ਤੋਂ ਬਾਅਦ ਮੁਲਜ਼ਮ ਭਰਾ ਪਰਮਿੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ ।ਬਜ਼ੁਰਗ ਬਲਜੀਤ ਕੌਰ ਦੀ ਹਾਲਤ ਨਾਜ਼ੂਕ ਸੀ । ਜਿਸ ਦੇ ਚੱਲ ਦੇ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਬਾਅਦ ਚੰਡੀਗੜ੍ਹ ਦੇ ਸੈਕਟਰ 32 ਰੈਫਰ ਕਰ ਦਿੱਤਾ ਗਿਆ । ਜਿੱਥੇ ਮਾਂ ਦੀ ਮੌ ਤ ਹੋ ਗਈ। ਡੀਐੱਸਪੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਹਮਲੇ ਵਿੱਚ ਜਖਮੀ ਜੰਗ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਪਰਮਿੰਦਰ ਸਿੰਘ ਦੇ ਖਿਲਾਫ ਕਤਲ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਕਤਲ ਅਤੇ ਜਾਣ ਬੁੱਝ ਕੇ ਕਤਲ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Share This Article
Leave a comment