ਵਿਦਿਆਰਥੀ ਨੇ ਪੀ. ਯੂ. ਦੇ ਹੋਸਟਲ ਵਿਚ, ਮੁਕਾ ਲਈ ਆਪਣੀ ਜਿੰਦਗੀ, ਮੁੱਢਲੀ ਜਾਂਚ ਵਿਚ, ਸਾਹਮਣੇ ਆਈਆਂ ਹਨ, ਇਹ ਗੱਲਾਂ

Harjeet Singh
3 Min Read

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹਰਿਆਣਾ ਦੇ ਇੱਕ ਵਿਦਿਆਰਥੀ ਨੇ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ ਹੈ। ਵਿਦਿਆਰਥੀ ਪ੍ਰਦੀਪ ਹਰਿਆਣਾ ਦੇ ਮਹਿੰਦਰਗੜ੍ਹ ਦਾ ਰਹਿਣ ਵਾਲਾ ਸੀ। ਉਹ ਐਮ. ਟੈਕ ਦੀ ਪੜ੍ਹਾਈ ਕਰ ਰਿਹਾ ਸੀ। ਜਿਵੇਂ ਹੀ ਪਤਾ ਲੱਗਾ ਕਿ ਉਸ ਨੇ ਫਾ-ਹਾ ਲਾ ਲਿਆ ਹੈ ਤਾਂ ਪੁਲਿਸ ਅਤੇ ਸੁਰੱਖਿਆ ਕਰਮਚਾਰੀ ਉਸ ਨੂੰ ਤੁਰੰਤ ਪੀ. ਜੀ. ਆਈ. ਲੈ ਗਏ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਇਹ ਘ-ਟ-ਨਾ ਸ਼ਨੀਵਾਰ ਦੇਰ ਰਾਤ ਕਰੀਬ 11 ਵਜੇ ਵਾਪਰੀ ਹੈ। ਉਸ ਨੇ ਪੀ. ਯੂ. ਦੇ ਲੜਕਿਆਂ ਦੇ ਹੋਸਟਲ ਨੰਬਰ 2 ਦੇ ਬਲਾਕ 3 ਦੇ ਕਮਰੇ ਨੰਬਰ 58 ਵਿੱਚ ਫਾਹਾ ਲਾ ਲਿਆ। ਪੁਲਿਸ ਮੁਤਾਬਕ ਖੁ-ਦ-ਕੁ-ਸ਼ੀ ਕਰਨ ਤੋਂ ਪਹਿਲਾਂ ਪ੍ਰਦੀਪ ਨੇ ਮਹਿੰਦਰਗੜ੍ਹ ਸਥਿਤ ਆਪਣੇ ਘਰ ਫੋਨ ਕੀਤਾ। ਜਿਸ ਵਿੱਚ ਉਸ ਨੇ ਦੱਸਿਆ ਕਿ ਉਹ ਖੁ-ਦ-ਕੁ-ਸ਼ੀ ਕਰਨ ਜਾ ਰਿਹਾ ਹੈ। ਇਸ ਤੋਂ ਤੁਰੰਤ ਬਾਅਦ ਪ੍ਰਦੀਪ ਦੇ ਭਰਾ ਨੇ ਸੈਕਟਰ-22 ਚੰਡੀਗੜ੍ਹ ਵਿੱਚ ਆਪਣੇ ਇੱਕ ਜਾਣਕਾਰ ਨੂੰ ਫੋਨ ਕੀਤਾ ਅਤੇ ਉਸ ਨੂੰ ਪੀ. ਯੂ. ਹੋਸਟਲ ਵਿੱਚ ਭੇਜ ਦਿੱਤਾ। ਪਰ ਉਦੋਂ ਤੱਕ ਪ੍ਰਦੀਪ ਖੁਦਕੁਸ਼ੀ ਕਰ ਚੁੱਕਿਆ ਸੀ।

ਜਾਣਕਾਰੀ ਦਿੰਦਿਆਂ ਪੀ. ਯੂ. ਦੇ ਹੋਸਟਲ ਵਿਚ ਰਹਿਣ ਵਾਲੇ ਸਾਥੀ ਵਿਦਿਆਰਥੀਆਂ ਨੇ ਦੱਸਿਆ ਕਿ ਐਨ. ਆਈ. ਟੀ. ਕੁਰੂਕਸ਼ੇਤਰ ਤੋਂ ਬੀ. ਟੈੱਕ. ਕਰਨ ਤੋਂ ਬਾਅਦ ਪ੍ਰਦੀਪ ਨੇ ਪੀ. ਯੂ. ਤੋਂ ਤਿੰਨ ਸਾਲ ਦੀ ਐੱਲ. ਐੱਲ. ਬੀ. ਦੀ ਡਿਗਰੀ ਲਈ ਸੀ। ਪ੍ਰਦੀਪ PU ਤੋਂ M.Tech ਦੀ ਪੜ੍ਹਾਈ ਕਰਨ ਤੋਂ ਬਾਅਦ UPSC ਦੀ ਤਿਆਰੀ ਕਰ ਰਿਹਾ ਸੀ। ਪਿਛਲੇ ਸਾਲ ਉਸ ਨੇ UPSC ਦਾ ਇੰਟਰਵਿਊ ਦਿੱਤਾ ਸੀ ਪਰ ਉਹ ਸਫਲ ਨਹੀਂ ਹੋ ਸਕਿਆ ਸੀ।

ਪਿਛਲੇ ਮਹੀਨੇ ਹੀ ਦਿੱਤੀ ਸੀ UPSC ਦੀ ਪ੍ਰੀਖਿਆ

ਪ੍ਰਦੀਪ ਨੇ ਪਿਛਲੇ ਮਹੀਨੇ UPSC ਮੇਨ ਦੀ ਪ੍ਰੀਖਿਆ ਵੀ ਦਿੱਤੀ ਸੀ। ਪਿਛਲੇ ਸੈਸ਼ਨ ਵਿਚ ਪੀ. ਸੀ. ਐੱਸ. ਦੀ ਪ੍ਰੀਖਿਆ ਵੀ ਦਿੱਤੀ ਸੀ। ਵਿਦਿਆਰਥੀਆਂ ਨੇ ਦੱਸਿਆ ਕਿ ਪ੍ਰਦੀਪ ਕਰੀਬ ਇੱਕ ਮਹੀਨੇ ਤੋਂ ਤਣਾਅ ਵਿੱਚ ਸੀ। ਉਹ ਹੋਸਟਲ ਵਿੱਚ ਲਗਾਤਾਰ ਸ਼ਰਾਬ ਵੀ ਪੀ ਰਿਹਾ ਸੀ। ਫਾ-ਹਾ ਲਾਉਣ ਤੋਂ ਪਹਿਲਾਂ ਨੌਜਵਾਨ ਨੇ ਜ਼ਰੂਰੀ ਕੰਮ ਦੇ ਬਹਾਨੇ ਆਪਣੇ ਰੂਮ ਮੇਟ ਨੂੰ ਕਮਰੇ ਤੋਂ ਬਾਹਰ ਭੇਜ ਦਿੱਤਾ ਸੀ।

ਪੁਲਿਸ ਨੇ ਸੀਲ ਕੀਤਾ ਕਮਰਾ

ਵਿਦਿਆਰਥੀ ਵੱਲੋਂ ਖੁ-ਦ-ਕੁ-ਸ਼ੀ ਕਰਨ ਤੋਂ ਬਾਅਦ ਪੀ. ਯੂ. ਦੇ ਹੋਸਟਲ ਨੰਬਰ 2 ਦੇ ਬਾਹਰ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਹੋਸਟਲ ਦੇ ਕਮਰੇ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਦੀ ਫੋਰੈਂਸਿਕ ਟੀਮ ਨੇ ਦੁਪਹਿਰ 12.30 ਵਜੇ ਤੱਕ ਕਮਰੇ ਦੀ ਜਾਂਚ ਕੀਤੀ। ਉਥੋਂ ਸੈਂਪਲ ਲੈਣ ਤੋਂ ਬਾਅਦ ਕਮਰੇ ਵਿਚੋਂ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ। ਇਸ ਤੋਂ ਬਾਅਦ ਕਮਰੇ ਨੂੰ ਸੀਲ ਕਰ ਦਿੱਤਾ ਗਿਆ।

Share This Article
Leave a comment