ਸਤਲੁਜ ਨੇ ਪਿੰਡ ਬਣਾ’ਤੇ ਦਰਿਆ

Harjeet Singh
2 Min Read

ਭਾਰੀ ਬਾਰਿਸ਼ ਮਗਰੋਂ ਸਤ-ਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵਧ ਗਿਆ ਸੀ, ਜਿਸ ਕਾਰਨ ਲੋਕਾਂ ਦੇ ਸਾਹ ਸੂਤੇ ਪਏ ਸਨ। ਇਸ ਦਰਮਿਆਨ ਮੀਂਹ ਤੋਂ ਰਾਹਤ ਮਿਲਣ ਮਗਰੋਂ ਸਤ-ਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਥੱਲੇ ਹੋ ਗਿਆ ਹੈ। ਇਸ ਤੋਂ ਬਾਅਦ ਦਰਿਆ ਦੇ ਕੰਢੇ ਵਸੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਲੁਧਿਆਣਾ ‘ਚ ਸਤ-ਲੁਜ ਦਰਿਆ ਸ਼ਾਂਤ ਹੋਣ ਕਾਰਨ ਆਸਪਾਸ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਲੋਕਾਂ ਨੇ ਅਨੋਖੇ ਢੰਗ ਨਾਲ ਪਾਣੀ ਦਾ ਪੱਧਰ ਘੱਟਣ ‘ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਲੋਕਾਂ ਨੇ ਖਵਾਜਾ ਪੀਰ ਜੀ ਦਾ ਬੇੜਾ ਵੀ ਛੱਡਿਆ। ਭਾਰੀ ਬਾਰਿਸ਼ ਮਗਰੋਂ ਸਤ-ਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵਧ ਗਿਆ ਸੀ,

ਜਿਸ ਕਾਰਨ ਲੋਕਾਂ ਦੇ ਸਾਹ ਸੂਤੇ ਪਏ ਸਨ। ਇਸ ਦਰਮਿਆਨ ਮੀਂਹ ਤੋਂ ਰਾਹਤ ਮਿਲਣ ਮਗਰੋਂ ਸਤ-ਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਥੱਲੇ ਹੋ ਗਿਆ ਹੈ।ਇਸ ਤੋਂ ਬਾਅਦ ਦਰਿਆ ਦੇ ਕੰਢੇ ਵਸੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਲੁਧਿਆਣਾ ‘ਚ ਸਤ-ਲੁਜ ਦਰਿਆ ਸ਼ਾਂਤ ਹੋਣ ਕਾਰਨ ਆਸਪਾਸ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਲੋਕਾਂ ਨੇ ਅਨੋਖੇ ਢੰਗ ਨਾਲ ਪਾਣੀ ਦਾ ਪੱਧਰ ਘੱਟਣ ‘ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਲੋਕਾਂ ਨੇ ਖਵਾਜਾ ਪੀਰ ਜੀ ਦਾ ਬੇੜਾ ਵੀ ਛੱਡਿਆ। ਲਾਡੋਵਾਲ ਨੇੜਲੇ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਘੱਟ ਰਿਹਾ ਹੈ।

ਇਸ ਲਈ ਲੋਕਾਂ ਨੇ ਪਾਣੀ ਦੇ ਦੇਵਤਾ ਖਵਾਜਾ ਪੀਰ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ, ਜਦਕਿ ਕੁਝ ਲੋਕ ਢੋਲ ਵਜਾਉਂਦੇ ਹੋਏ ਸਤ-ਲੁਜ ਦਰਿਆ ‘ਤੇ ਪਹੁੰਚੇ। ਕਾਬਿਲੇਗੌਰ ਹੈ ਕਿ ਇਥੋਂ ਦੇ ਲੋਕ ਸਤ-ਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਉਤੇ ਖਵਾਜਾ ਪੀਰ ਦੀ ਪੂਜਾ ਕਰਦੇ ਹਨ ਤੇ ਪਾਣੀ ਘੱਟ ਕਰਨ ਦੀ ਬੇਨਤੀ ਕਰਦੇ ਹਨ। ਇਸ ਵਾਰ ਸਤ-ਲੁਜ ਵਿੱਚ ਪਾਣੀ ਘੱਟਣ ਤੇ ਹੜ੍ਹ ਦਾ ਖ਼ਤਰਾ ਟਲਣ ਮਗਰੋਂ ਲੋਕ ਢੋਲ-ਢਮੱਕੇ ਨਾਲ ਖਵਾਜ਼ਾ ਪੀਰ ਦਾ ਸ਼ੁਕਰਾਨਾ ਤੇ ਪੂਜਾ ਕਰਨਾ ਲਈ ਪੁੱਜੇ।ਇਸ ਤੋਂ ਇਲਾਵਾ ਨਵਾਂਸ਼ਹਿਰ ਵਿੱਚ ਹਾਲਾਤ ਕਾਫੀ ਖ਼ਰਾਬ ਬਣੇ ਹੋਏ ਹਨ। ਡੀਸੀ ਨਵਜੋਤ ਪਾਲ ਸਿੰਘ ਰੰਧਾਵਾ ਤੇ ਐਸਐਸਪੀ ਭਾਗੀਰਥ ਮੀਣਾ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਲਾਲੇ ਵਾਲ, ਮਿਰਜ਼ਾਪੁਰ, ਸਿਬੂ ਤਲਵੰਡੀ ਅਤੇ ਦਰੀਆਪੁਰ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ।

Share This Article
Leave a comment