ਚੱਲਦੇ ਵਿਆਹ ‘ਚ ਮੁੰਦਰੀ ਪਿੱਛੇ ਲੜ ਪਏ ਮੁੰਡੇ-ਕੁੜੀ ਵਾਲੇ

Harjeet Singh
1 Min Read

ਸਿਵਲ ਲਾਈਨ ਥਾਣਾ ਬਟਾਲਾ ਵਿੱਚ ਮਾਹੌਲ ਗਰਮਾ ਗਰਮੀ ਦਾ ਉਸ ਵੇਲੇ ਬਣ ਗਿਆ, ਜਦੋਂ ਬਟਾਲਾ ਦੇ ਰਾਜਾ ਪੈਲੇਸ ਵਿੱਚ ਪਹੁੰਚੀ ਬਰਾਤ ਦਾ ਲੜਕੀ ਵਾਲਿਆਂ ਵਲੋਂ ਸਵਾਗਤ ਕਰਨ ਤੋਂ ਬਾਅਦ ਮੁੰਦਰੀ ਅਤੇ ਦਾਜ ਨੂੰ ਲੈਕੇ ਦੋਵਾਂ ਧਿਰਾਂ ਦਰਮਿਆਨ ਕਲੇਸ਼ ਪੈ ਗਿਆ। ਦੋਵੇ ਧਿਰਾਂ ਵਿਆਹ ਦੀਆਂ ਰਸਮਾਂ ਵਿਚੇ ਛੱਡ ਕੇ ਦੁਲਹਨ ਅਤੇ ਦੁਲਹੇ ਸਮੇਤ ਥਾਣੇ ਪਹੁੰਚ ਗਈਆਂ।

ਇਸ ਮੌਕੇ ਦੁਲਹਨ ਦੀ ਮਾਤਾ ਅਤੇ ਦੁਲਹਨ ਨੇ ਦੱਸਿਆ ਕਿ ਦੁਲਹਨ ਅਤੇ ਦੁਲਹੇ ਦੀ ਲਵ ਮੈਰਿਜ ਸੀ। ਦੁਲਹੇ ਵਾਲੇ ਬਰਾਤ ਲੈ ਕੇ ਪੈਲੇਸ ਪਹੁੰਚੇ ਸੀ ਤਾਂ ਕ੍ਰਿਸਚਨ ਭਾਈਚਾਰੇ ਵਲੋਂ ਦੁਲਹਨ ਨੂੰ ਮੁੰਦਰੀ ਪਾਉਣੀ ਹੁੰਦੀ ਹੈ ਪਰ ਦੁਲਹੇ ਵਾਲੇ ਲੜਕੀ ਨੂੰ ਪਾਉਣ ਲਈ ਮੁੰਦਰੀ ਨਹੀਂ ਲੈ ਕੇ ਆਏ। ਉਤੋਂ ਦੁਲਹਨ ਵਾਲਿਆਂ ਕੋਲੋਂ ਮੋਟਰਸਾਈਕਲ ਸਮੇਤ ਹੋਰ ਦਹੇਜ ਦੀ ਮੰਗ ਕਰਨ ਲੱਗ ਪਏ। ਜਿਸ ਤੋਂ ਬਾਅਦ ਦੋਵਾਂ ਧਿਰਾਂ ਦਰਮਿਆਨ ਕਲੇਸ਼ ਵੱਧ ਗਿਆ।

ਲੜਕੀ ਅਤੇ ਉਸਦੀ ਮਾਤਾ ਨੇ ਕਿਹਾ ਕਿ ਉਹ ਵਿਆਹ ਵੀ ਲੜਕੇ ਵਾਲਿਆਂ ਮੁਤਾਬਿਕ ਹੀ ਕਰ ਰਹੇ ਸੀ। ਪੈਲੇਸ ਵੀ ਲੜਕੇ ਦੇ ਕਹਿਣ ‘ਤੇ ਹੀ ਬੁੱਕ ਕਰਵਾਇਆ ਸੀ, ਪਰ ਅੱਜ ਲੜਕੇ ਦੇ ਤੇਵਰ ਹੀ ਅਲਗ ਦਿਖਾਈ ਦੇ ਰਹੇ ਸਨ। ਉਹਨਾਂ ਕਿਹਾ ਹੁਣ ਇਸ ਕਲੇਸ਼ ਤੋਂ ਬਾਅਦ ਉਹ ਆਪਣੀ ਲੜਕੀ ,ਇਸ ਲੜਕੇ ਨਾਲ ਨਹੀਂ ਵਿਆਹੁਣਗੇ ਅਤੇ ਉਹਨਾਂ ਨੂੰ ਇਨਸਾਫ਼ ਚਾਹੀਦਾ ਹੈ।

News Source:-ਚੱਲਦੇ ਵਿਆਹ ‘ਚ ਮੁੰਦਰੀ ਪਿੱਛੇ ਲੜ ਪਏ ਮੁੰਡੇ-ਕੁੜੀ ਵਾਲੇ

Share This Article
Leave a comment