Video Leak ਮਾਮਲਾ: ਕੈਮਰੇ ਸਾਹਮਣੇ ਫੁੱਟ-ਫੁੱਟ ਰੋਇਆ ਕੁੱਲੜ ਪੀਜ਼ੇ ਵਾਲਾ ਲੋਕਾਂ ਨੂੰ ਹੱਥ ਬੰਨ੍ਹ ਕੀਤੀ ਅਪੀਲ,ਵੀਡੀਓ ਨੂੰ ਸ਼ੇਅਰ ਨਾ ਕਰੋ “ਇਹਨਾਂ ਹਾਲਾਤਾਂ ਨੇ ਸਾਡੀ ਪੂਰੀ ਜ਼ਿੰਦਗੀ ਬਰਬਾਦ ਕਰ ਦਿੱਤੀ”

Harjeet Singh
2 Min Read

Video Leak-ਖ਼ਬਰ ਵਾਲੀ ਵੀਡੀਓ ਨੂੰ ਹੇਠਾਂ ਜਾਂ ਦੇਖੋ,ਜਲੰਧਰ ਸ਼ਹਿਰ ਵਿੱਚ ਵਿਵਾਦਾਂ ਲਈ ਮਸ਼ਹੂਰ ਜੋੜਾ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਿਆ ਹੈ। ਲੜਾਈ-ਝਗੜੇ ਅਤੇ ਬੰਦੂਕ ਕਲਚਰ ਨੂੰ ਵਧਾਵਾ ਦੇਣ ਕਾਰਨ ਵਿਵਾਦਾਂ ‘ਚ ਘਿਰਿਆ ਮਸ਼ਹੂਰ ਜੋੜਾ ਅੱਜ-ਕੱਲ੍ਹ ਇੱਕ ਹੋਰ ਵੀਡੀਓਜ਼ ਨੂੰ ਲੈ ਕੇ ਸੁਰਖੀਆਂ ‘ਚ ਹੈ।ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁਲੜ੍ਹ ਪੀਜ਼ਾ ਸਟਾਲ ਦੇ ਮਾਲਕ ਵੱਲੋਂ ਸਫਾਈ ਦਿੱਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਜੋ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਉਹ ਝੂਠੀ ਹੈ ਅਤੇ AI ਦੀ ਵਰਤੋਂ ਕਰ ਕੇ ਬਣਾਈ ਗਈ ਹੈ। ਇਸ ਵੀਡੀਓ ਬਾਰੇ ਉਨ੍ਹਾਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕੀ ਸਫਾਈ ਦਿੱਤੀ ਹੈ।

ਜਲੰਧਰ ਸ਼ਹਿਰ ਦੇ ਰਹਿਣ ਵਾਲੇ ਇੱਕ ਜੋੜੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਮਸ਼ਹੂਰ ਜੋੜੇ ਨੇ ਵਿਆਹ ਤੋਂ ਬਾਅਦ ਸਟ੍ਰੀਟ ਵੈਂਡਰ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਇੱਕ ਗਲੀ ਦੇ ਸਾਹਮਣੇ ਰੇਹੜੀ ਵਾਲੇ ਦੀ ਦੁਕਾਨ ਸੀ। ਲੋਕਾਂ ਨੇ ਇਤਰਾਜ਼ ਕੀਤਾ ਕਿ ਰੇਹੜੀ ਵਾਲੇ ਦੇ ਆਲੇ-ਦੁਆਲੇ ਕਾਫੀ ਭੀੜ ਹੁੰਦੀ ਹੈ। ਜਿਸ ਕਾਰਨ ਉਨ੍ਹਾਂ ਨੂੰ ਆਉਣ-ਜਾਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਮਾਮਲਾ ਲੜਾਈ-ਝਗੜੇ ਤੱਕ ਵੀ ਪਹੁੰਚ ਗਿਆ। ਸੋਸ਼ਲ ਮੀਡੀਆ ‘ਤੇ ਅਕਸਰ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓਜ਼ ਪੋਸਟ ਕਰਕੇ ਸੁਰਖੀਆਂ ਬਟੋਰਨ ਵਾਲਾ ਇਹ ਜੋੜਾ ਗਨ ਕਲਚਰ ਨੂੰ ਬੜ੍ਹਾਵਾ ਦੇਣ ਕਾਰਨ ਚਰਚਾ ‘ਚ ਵੀ ਆਇਆ ਸੀ।

ਉਦੋਂ ਵੀ ਉਨ੍ਹਾਂ ਦਾ ਮਾਮਲਾ ਥਾਣੇ ਤੱਕ ਪਹੁੰਚ ਗਿਆ ਸੀ ਅਤੇ ਦੋਵਾਂ ਨੇ ਆਪਣੇ ਹੱਥਾਂ ਵਿੱਚ ਬੰਦੂਕ ਜਾਅਲੀ ਹੋਣ ਦਾ ਦਾਅਵਾ ਕਰਕੇ ਆਪਣੀ ਜਾਨ ਬਚਾਈ ਸੀ। ਪਰ ਵਿਵਾਦਾਂ ਕਾਰਨ ਮਸ਼ਹੂਰ ਹੋਏ ਇਸ ਜੋੜੇ ਨੇ ਵੀ ਕਾਫੀ ਕਮਾਈ ਕੀਤੀ ਅਤੇ ਸਟ੍ਰੀਟ ਵੈਂਡਰ ਬਣ ਕੇ ਆਲੀਸ਼ਾਨ ਦੁਕਾਨ ‘ਤੇ ਚਲੇ ਗਏ।ਪੁਲਿਸ ਨੇ ਵੀਡੀਓ ਵਾਇਰਲ ਕਰਨ ਵਾਲੀ ਲੜਕੀ ਨੂੰ ਫੜ ਲਿਆ,ਏਸੀਪੀ ਸੈਂਟਰਲ ਨਿਰਮਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਵੀਡੀਓ ਵਾਇਰਲ ਕਰਨ ਵਾਲੀ ਲੜਕੀ ਨੂੰ ਫੜ ਲਿਆ ਹੈ ਅਤੇ ਉਸ ਖ਼ਿਲਾਫ਼ ਆਈਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਇਹ ਵੀਡੀਓ ਕਿਉਂ ਵਾਇਰਲ ਹੋਈ ਅਤੇ ਉਸ ਨੂੰ ਇਹ ਵੀਡੀਓ ਕਿਵੇਂ ਮਿਲੀ, ਇਸ ਦੀ ਜਾਂਚ ਅਜੇ ਜਾਰੀ ਹੈ।

Share This Article
Leave a comment